ਅੱਜ ਇਨ੍ਹਾਂ 12 ਰਾਜਾਂ 'ਚ ਭਾਰੀ ਮੀਂਹ ਦੀ ਚਿਤਾਵਨੀ

in #weather2 years ago

ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਇਨ੍ਹੀਂ ਦਿਨੀਂ ਭਾਰੀ ਬਾਰਿਸ਼ ਹੋ ਰਹੀ ਹੈ। ਇਸੇ ਸਿਲਸਿਲੇ 'ਚ ਭਾਰਤੀ ਮੌਸਮ ਵਿਭਾਗ ਦੇ ਟਵੀਟ ਅਨੁਸਾਰ 27 ਤੋਂ 30 ਸਤੰਬਰ ਤੱਕ ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਯਨਮ ਅਤੇ 26-28 ਸਤੰਬਰ ਦੌਰਾਨ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ 'ਚ ਹਲਕੀ ਅਤੇ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ।
1655090165_Rain--16550901663x2.jpg
ਇਸ ਤੋਂ ਇਲਾਵਾ IMD ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ 26 ਅਤੇ 28 ਦੌਰਾਨ ਆਸਾਮ ਅਤੇ ਮੇਘਾਲਿਆ ਵਿੱਚ ਮੀਂਹ ਪੈ ਸਕਦਾ ਹੈ। 29 ਅਤੇ 30 ਸਤੰਬਰ, 2022 ਨੂੰ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਬਹੁਤ ਸਾਰੇ ਖੇਤਰਾਂ ਵਿੱਚ ਦਰਮਿਆਨੇ ਮੀਂਹ ਪੈ ਸਕਦਾ ਹੈ