ਕੈਨੇਡਾ 'ਚ 13 ਤੇ 14 ਅਗਸਤ ਨੂੰ ਬਰੈਪਟਨ ਫੇਅਰ ਦੀਆਂ ਖੁੱਲੀਆਂ ਗਰਾਊਡਾਂ 'ਚ ਕਰਵਾਇਆ ਜਾਵੇਗਾ ਮਹਾਨ ਕੀਰਤਨ ਦਰਬਾਰ

in #punjab2 years ago

ਕੈਨੇਡਾ ਦੇ ਸੂਬੇ ਓਨਟਾਰੀਓ ਦੇ ਵਿੱਚ ਪਹਿਲੀ ਵਾਰ ਖੁੱਲ੍ਹੇ ਸਥਾਨ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਤੇ ਦੋ ਦਿਨਾਂ ਮਹਾਨ ਕੀਰਤਨ ਦਰਬਾਰ 13,ਅਗਸਤ ਤੇ 14 ਨੂੰ Brampton Fairgrounds
12942 Heart Lake Rd, , Caledon, ON L7C 2J3, ON ਵਿਖੇ ਸ਼ਾਮ 3 ਤੋ 9 ਵਜੇ ਤਕ ਕਰਵਾਇਆ ਜਾ ਰਿਹਾ ਹੈ । ਇਸ ਮੌਕੇ ਪੰਥ ਦੇ ਮਹਾਨ ਕੀਰਤਨੀਏ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ , ਭਾਈ ਮਨਿੰਦਰ ਸਿੰਘ ਸ੍ਰੀਨਗਰ ਵਾਲੇ , ਸੰਤ ਅਨੂਪ ਸਿੰਘ ਊਨੇ ਵਾਲੇ , ਪ੍ਰੋ.ਪਰਮਜੀਤ ਸਿੰਘ ਪਟਿਆਲੇ ਵਾਲੇ ,ਭਾਈ ਨਿਰਮਲ ਸਿੰਘ ਨਾਗਪੁਰੀ , ਭਾਈ ਸਤਵਿੰਦਰ ਸਿੰਘ ਤੇ ਹਰਵਿੰਦਰ ਸਿੰਘ ਦੋਨੋ ਦਿਨ ਸੰਗਤਾਂ ਨੂੰ ਨਿਹਾਲ ਕਰਨਗੇ । ਸਮੂਹ ਸੰਗਤ ਨੂੰ ਆਉਣ ਦਾ ਖੁੱਲ੍ਹਾ ਸੱਦਾ ਹੈ ।ਸਟੇਜ ਦੀ ਸੇਵਾ ਭਾਈ ਜਸਵੀਰ ਸਿੰਘ ਬੋਪਾਰਾਏ ਤੇ ਗੁਰਮੇਲ ਸਿੰਘ ਸੱਗੂ ਨਿਭਾਉਣਗੇ ।