ਮੀਂਹ ਨਾ ਪੈਣ ਕਾਰਨ ਮੱਕੀ ਦੀ ਫਸਲ ਬਰਬਾਦ

in #punjab2 years ago

ਗੜ੍ਹਸ਼ੰਕਰ ਇਲਾਕੇ ਦੇ ਕਈ ਪਿੰਡਾਂ ਵਿੱਚ ਪਿਛਲੇ ਕਰੀਬ ਇਕ ਮਹੀਨੇ ਤੋਂ ਮੀਂਹ ਨਾ ਪੈਣ ਕਰਕੇ ਸਾਉਣੀ ਦੀਆਂ ਫ਼ਸਲਾਂ ਖੇਤਾਂ ਵਿੱਚ ਸੁੱਕ ਰਹੀਆਂ ਹਨ। ਇਸ ਔੜ ਦਾ ਸਭ ਤੋਂ ਜ਼ਿਆਦਾ ਅਸਰ ਮੱਕੀ ਦੀ ਫਸਲ ’ਤੇ ਪੈ ਰਿਹਾ ਹੈ ਜਦਕਿ ਸਬਜ਼ੀਆਂ ਦੇ ਕਾਸ਼ਤਕਾਰ ਵੀ ਮੀਂਹ ਨਾ ਪੈਣ ਕਾਰਨ ਮਾਯੂਸ ਹਨ। ਔੜ ਲੱਗਣ ਨਾਲ ਖੇਤਾਂ ਵਿੱਚ ਮੱਕੀ ਦੀ ਫਸਲ ਸੁੱਕ ਗਈ ਹੈ ਅਤੇ ਕਈ ਥਾਵਾਂ ’ਤੇ ਮੱਕੀ ਦੇ ਕਾਸ਼ਤਕਾਰਾਂ ਨੇ ਮੱਕੀ ਨੂੰ ਪਸ਼ੂਆਂ ਦੇ ਚਾਰੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਇਕ ਪਾਸੇ ਮੀਂਹ ਨਾ ਪੈਣ ਕਰਕੇ ਸਾਉਣੀ ਦੇ ਕਾਸ਼ਤਕਾਰ ਪ੍ਰੇਸ਼ਾਨ ਹਨ। ਦੂਜੇ ਪਾਸੇ ਸਤੰਬਰ ਮਹੀਨੇ ਦੇ ਕਰੀਬ ਦੋ ਹਫਤੇ ਲੰਘਣ ਦੇ ਬਾਵਜੂਦ ਗਰਮੀ ਦੇ ਮੌਸਮ ਵਿੱਚ ਕੋਈ ਤਬਦੀਲੀ ਨਾ ਹੋਣ ਕਰਕੇ ਕਾਸ਼ਤਕਾਰਾਂ ਦੀ ਮੁਸ਼ਕਿਲਾਂ ਹੋਰ ਵਧ ਰਹੀਆਂ ਹਨ।