ਘਰ-ਘਰ ਅਖਬਾਰ ਸੁੱਟ ਕੇ ਗੁਜ਼ਾਰਾ ਕਰਦੇ ਸੀ ਗਿੱਪੀ ਗਰੇਵਾਲ

ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਡਸਟਰੀ ਦਾ ਜਾਣਿਆ ਮਾਣਿਆ ਨਾਂ ਹਨ। ਉਨ੍ਹਾਂ ਨੇ ਆਪਣੇ ਟੈਲੇਂਟ ਦੇ ਦਮ ਤੇ ਪੰਜਾਬੀ ਇੰਡਸਟਰੀਚ ਨਹੀਂ, ਸਗੋਂ ਬਾਲੀਵੁੱਡ `ਚ ਵੀ ਨਾਂ ਕਮਾਇਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਗਿੱਪੀ ਗਰੇਵਾਲ ਅੱਜ ਜਿਸ ਮੁਕਾਮ ਤੇ ਹਨ, ਉੱਥੇ ਪਹੁੰਚਣ ਲਈ ਉਨ੍ਹਾਂ ਨੇ ਜੀ-ਤੋੜ ਮਹਿਨਤ ਕੀਤੀ ਹੈ।

ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ `ਚ ਗਿੱਪੀ ਗਰੇਵਾਲ ਨੇ ਆਪਣੀ ਸਫ਼ਲਤਾ ਦੀ ਕਹਾਣੀ ਦੱਸੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਆਪਣੀ ਪਹਿਲੀ ਐਲਬਮ ਕੱਢਣ ਲਈ ਸੰਘਰਸ਼ ਕਰਨਾ ਪਿਆ ਸੀ, ਇਸ ਵਿੱਚ ਉਨ੍ਹਾਂ ਦੀ ਪਤਨੀ ਰਵਨੀਤ ਨੇ ਵੀ ਉਨ੍ਹਾਂ ਦਾ ਸਾਥ ਦਿਤਾ ਸੀ।

ਗਿੱਪੀ ਗਰੇਵਾਲ ਦੱਸਦੇ ਹਨ ਕਿ ਉਨ੍ਹਾਂ ਦੀ ਹੋਣ ਵਾਲੀ ਪਤਨੀ ਨਾਲ ਗਿੱਪੀ ਦੀ ਮੁਲਾਕਾਤ ਕੈਨੇਡਾ ;ਚ ਹੀ ਹੋਈ ਸੀ। ਉਹ ਇੱਕ ਮਹੀਨੇ `ਚ 700-800 ਕੈਨੇਡੀਅਨ ਡਾਲਰ ਦੀ ਕਮਾਈ ਕਰ ਲੈਂਦੇ ਸੀ। ਪਰ ਉਹ ਹਮੇਸ਼ਾ ਤੋਂ ਸਿੰਗਰ ਬਣਨਾ ਚਾਹੁੰਦੇ ਸੀ। ਉਨ੍ਹਾਂ ਨੇ ਇਸ ਦੇ ਲਈ ਕਾਫ਼ੀ ਕੋਸ਼ਿਸ਼ ਕੀਤੀ। ਪਰ ਕੋਈ ਮਿਊਜ਼ਿਕ ਕੰਪਨੀ ਗਰੇਵਾਲ ਤੇ ਪੈਸੇ ਲਾਉਣ ਲਈ ਤਿਆਰ ਨਹੀਂ ਸੀ। ਕਿਉਂਕਿ ਉਦੋਂ ਦੌਰ ਬਦਲ ਚੁੱਕਿਆ ਸੀ। ਕੰਪਨੀਆਂ ਨੇ ਸਿੰਗਰਾਂ ਤੇ ਪੈਸੇ ਲਗਾਉਣੇ ਬੰਦ ਕਰ ਦਿੱਤੇ ਸੀ। ਇਸ ਕਰਕੇ ਗਿੱਪੀ ਗਰੇਵਾਲ ਕੋਲ ਖੁਦ ਪੈਸੇ ਇਕੱਠੇ ਕਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ।