ਰਾਜੂ ਸ਼੍ਰੀਵਾਸਤਵ ਦੇ ਦਿਹਾਂਤ 'ਤੇ ਬੋਲੇ CM ਭਗਵੰਤ ਮਾਨ- "ਗਜੋਧਰ ਭਈਆ" ਤੁਹਾਨੂੰ ਕਰਾਂਗੇ ਯਾਦ

in #punjab2 years ago

ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੇ 58 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਜਾਣ ਨਾਲ ਨਾ ਸਿਰਫ ਬਾਲੀਵੁੱਡ ਸਗੋਂ ਪਾਲੀਵੁੱਡ ਇੰਡਸਟਰੀ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਪੰਜਾਬੀ ਸਿੰਗਰ ਹੰਸ ਰਾਜ ਹੰਸ ਤੋਂ ਬਾਅਦ ਕਾਮੇਡੀਅਨ ਭਾਰਤੀ ਸਿੰਘ ਅਤੇ ਅਦਾਕਾਰ ਸੋਨੂੰ ਸੂਦ ਵੱਲੋਂ ਵੀ ਦੁੱਖ ਜਤਾਇਆ ਗਿਆ ਹੈ। ਇਸ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਾਮੇਡੀਅਨ ਰਾਜੂ ਦੇ ਦਿਹਾਂਤ ਤੇ ਦੁੱਖ ਜਤਾਇਆ ਹੈ।
Takht-Sri-Keshgarh-Sahib-Anandpur-3-8-16637426913x2.jpg
ਪੰਜਾਬ ਦੇ ਸੀਐਮ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ, #RajuSrivastav ਜੀ ਨੇ ਆਪਣੀ ਜ਼ਿੰਦਗੀ ਵਿੱਚ ਸਾਨੂੰ ਬਹੁਤ ਹਸਾਇਆ ਪਰ ਅੱਜ ਇਹ ਖਬਰ ਸੁਣ ਕੇ ਬਹੁਤ ਦੁੱਖ ਹੋਇਆ...ਉਨ੍ਹਾਂ ਨਾਲ ਬਹੁਤ ਕੰਮ ਕੀਤਾ ਅਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ... ਰਾਜੂ ਜੀ ਭਾਵੇਂ ਸਰੀਰਕ ਤੌਰ 'ਤੇ ਸਾਡੇ ਵਿੱਚ ਨਾ ਹੋਣ ਪਰ ਉਨ੍ਹਾਂ ਦੀ ਕਾਰਗੁਜ਼ਾਰੀ ਸਾਡੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹੇਗੀ। "ਗਜੋਧਰ ਭਈਆ" ਅਸੀਂ ਤੁਹਾਨੂੰ ਯਾਦ ਕਰਾਂਗੇ।