ਔਜਲਾ ਨੇ ਐੱਸਜੀਪੀਸ 'ਤੇ ਚੁੱਕੇ ਸਵਾਲ, ਪਹਿਲਾਂ ਜਾਣੋ ਇਸਾਈ ਧਰਮ ਵੱਲ ਕਿਓਂ ਝੁਕ ਰਹੇ ਨੇ ਲੋਕ ?

in #punjab2 years ago

ਪੰਜਾਬ ਦੇ ਤਰਨਤਾਰਨ ਵਿੱਚ ਚਰਚ 'ਚ ਹੋਈ ਭੰਨਤੋੜ ਮਾਮਲੇ ਵਿੱਚ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੱਡੇ ਸਵਾਲ ਚੁੱਕੇ ਹਨ। ਔਜਲਾ ਨੇ ਕਿਹਾ ਕਿ ਐੱਸਜੀਪੀਸੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਨੂੰ ਫ਼ਾਇਦਾ ਦੇਣ ਲਈ ਧਰਮ ਨੂੰ ਅੱਖੋਂ ਪਰੋਖ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਆਖ਼ਰ ਕਿਓਂ ਸਿੱਖ ਧਰਮ ਨਾਲ ਜੁੜੇ ਲੋਕ ਇਸਾਈ ਧਰਮ ਵੱਲ ਝੁਕ ਰਹੇ ਹਨ।

ਲੋਕ ਸਭਾ ਮੈਂਬਰ ਔਜਲਾ ਨੇ ਤਰਨਤਾਰਨ ਵਿੱਚ ਹੋਈ ਘਟਨਾ ਤੇ ਉਸ ਤੋਂ ਤਿੰਨ ਦਿਨ ਪਹਿਲਾਂ ਜੰਡਿਆਲਾਗੁਰੂ ਦੇ ਪਿੰਡ ਡੱਡੂਆਣਾ ਵਿੱਚ ਇਸਾਈ ਤੇ ਨਹਿੰਗ ਸਿੰਘਾਂ ਵਿਚਾਲੇ ਹੋਈ ਝੜਪ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਗੁਰਦੁਆਰੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਏਅਰ ਕੰਡੀਸ਼ਨਰ ਹਨ ਪਰ ਉਨ੍ਹਾਂ ਵਿੱਚ ਕਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰ ਵਿੱਚ ਧਿਆਨ ਨਹੀਂ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਡੱਡੂਆਣਾ ਪਿੰਡ ਵਿੱਚ ਹੋਏ ਘਟਨਾਕ੍ਰਮ ਵਿੱਚ ਆਪਣੀ ਪ੍ਰਤੀਕਿਰਿਆ ਦੇ ਦਿੱਤੀ ਪਰ ਇਸ ਵੇਲੇ ਸਿੱਖ ਧਰਮ ਤੇ ਐੱਸਜੀਪੀਸੀ ਨੂੰ ਸੋਚਣਾ ਚਾਹੀਦਾ ਹੈ ਕਿ ਆਖ਼ਰ ਲੋਕ ਇਸਾਈ ਧਰਮ ਵੱਲ ਕਿਉਂ ਝੁਕ ਰਹੇ ਹਨ।