ਵੱਡੇ ਘਪਲੇ ਦਾ ਪਰਦਾਫਾਸ਼, 2000 ਦੇ ਕੇ ਮਿੰਟਾਂ 'ਚ ਬਣਾਏ ਜਾ ਰਹੇ ਹਨ ਆਯੁਸ਼ਮਾਨ ਹੈਲਥ ਕਾਰਡ

in #punjab2 years ago

ਚੰਡੀਗੜ੍ਹ- ਪੰਜਾਬ ਵਿੱਚ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਤਹਿਤ ਇੱਕ ਵੱਡੇ ਘਪਲੇ ਦਾ ਪਰਦਾਫਾਸ਼ ਹੋਇਆ ਹੈ। ਇੱਕ ਰਿਪੋਰਟ ਮੁਤਾਬਕ ਦਲਾਲਾਂ ਰਾਹੀਂ ਮਹਿਜ਼ 2000 ਰੁਪਏ ਵਿੱਚ ਸਿਹਤ ਬੀਮਾ ਕਾਰਡ ਬਣਵਾਏ ਜਾ ਰਹੇ ਹਨ। ਜਿਸ ਤਹਿਤ ਉਹ ਵਿਅਕਤੀ ਪ੍ਰਾਈਵੇਟ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਦਾ ਲਾਭ ਵੀ ਲੈ ਸਕਦਾ ਹੈ, ਜੋ ਇਸ ਦੇ ਯੋਗ ਨਹੀਂ ਹਨ।
ਦਿ ਟ੍ਰਿਬਿਊਨ ਨੇ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਇੱਕ ਵੱਡੇ ਘੁਟਾਲੇ ਵਿੱਚ ਸੂਬੇ ਦੇ ਵੱਖ-ਵੱਖ ਸਾਈਬਰ ਕੈਫ਼ਿਆਂ ਵਿੱਚ ਸਿਰਫ਼ ਦੋ ਹਜ਼ਾਰ ਰੁਪਏ ਦੇ ਕੇ ਜਾਅਲੀ ਆਯੁਸ਼ਮਾਨ ਸਿਹਤ ਬੀਮਾ ਕਾਰਡ ਜਾਰੀ ਕੀਤੇ ਜਾ ਰਹੇ ਹਨ। ਗਾਹਕ ਲੈਣ ਲਈ ਦਲਾਲ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਘੁੰਮਦੇ ਹਨ। ਇਸ ਤੋਂ ਬਾਅਦ ਉਹ ਸਿਰਫ਼ ਆਧਾਰ ਕਾਰਡ ਦਾ ਵੇਰਵਾ ਲੈਂਦੇ ਹਨ ਅਤੇ ਕੁਝ ਘੰਟਿਆਂ ਵਿੱਚ ਹੀ ਇੱਕ ਜਾਅਲੀ ਆਯੁਸ਼ਮਾਨ ਹੈਲਥ ਕਾਰਡ ਜਾਰੀ ਕਰ ਦਿੰਦੇ ਹਨ। ABSBY ਇੱਕ ਰਾਸ਼ਟਰੀ ਸਿਹਤ ਬੀਮਾ ਯੋਜਨਾ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਸੀ।images.jpg