ਉਤਰਾਖੰਡ 'ਚ ਮੁੜ ਇੱਕ ਔਰਤ ਨੇ ਸੜਕ 'ਤੇ ਦਿੱਤਾ ਬੱਚੇ ਨੂੰ ਜਨਮ, ਫੋਨ ਕੀਤੇ ਪਰ ਦੇਰੀ ਨਾਲ ਪੁੱਜੀ 108 ਐਂਬੂਲੈਂਸ!
ਇੱਕ ਪਾਸੇ ਜਿੱਥੇ ਦੇਸ਼ ਹਰ ਰੋਜ਼ ਵਿਕਾਸ ਦਾ ਨਵਾਂ ਅਧਿਆਏ ਲਿਖ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਕਈ ਥਾਈਂ ਹਾਲਾਤ ਅਜਿਹੇ ਹਨ ਕਿ ਮੁੱਢਲੀਆਂ ਸਹੂਲਤਾਂ ਤੱਕ ਵੀ ਨਹੀਂ ਹਨ। ਉਤਰਾਖੰਡ 'ਚ ਲਗਾਤਾਰ ਦੂਜੇ ਦਿਨ ਵੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ (Viral News) ਆਈ ਹੈ। ਹਰਿਦੁਆਰ (Haridwar) ਜ਼ਿਲੇ 'ਚ ਇੱਕ ਔਰਤ ਨੇ ਹਸਪਤਾਲ ਤੋਂ ਥੋੜ੍ਹੀ ਹੀ ਦੂਰ ਸੜਕ 'ਤੇ ਬੱਚੇ ਨੂੰ ਜਨਮ ਦਿੱਤਾ ਹੈ। ਦੇਰ ਰਾਤ ਦੇ ਇਸ ਮਾਮਲੇ ਵਿੱਚ ਐਂਬੂਲੈਂਸ ਕਾਫੀ ਦੇਰ ਨਾਲ ਪਹੁੰਚ ਸਕੀ। ਚਸ਼ਮਦੀਦਾਂ ਮੁਤਾਬਕ ਗਰਭਵਤੀ ਔਰਤ ਦੇ ਸੜਕ 'ਤੇ ਬੱਚੇ ਨੂੰ ਜਨਮ ਦੇਣ (Pregnant woman gave birth on street) ਤੋਂ ਬਾਅਦ ਉਸ ਦੇ ਪਤੀ ਨੇ ਆਪਣੀ ਕਮੀਜ਼ ਨਾਲ ਢੱਕ ਕੇ ਨਵਜੰਮੇ ਬੱਚੇ ਦੀ ਰੱਖਿਆ ਕੀਤੀ।