ਸਤੰਬਰ ਦੇ ਪਹਿਲੇ ਹਫਤੇ ਤੋਂ ਮੌਨਸੂਨ ਦੀ ਵਾਪਸੀ ਦੇ ਆਸਾਰ

in #delhi2 years ago

ਦੱਖਣ-ਪੱਛਮੀ ਮੌਨਸੂਨ ਦੇ ਸਤੰਬਰ ਦੇ ਪਹਿਲੇ ਹਫਤੇ ਵਿੱਚ ਵਾਪਸੀ ਦੇ ਦੌਰ ਵਿੱਚ ਦਾਖਲ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਵੀਰਵਾਰ ਨੂੰ ਦੱਸਿਆ ਕਿ ਦੱਖਣ-ਪੱਛਮੀ ਮੌਨਸੂਨ ਦੀ ਵਾਪਸੀ ਦੀ ਆਮ ਮਿਤੀ 17 ਸਤੰਬਰ ਹੈ। ਇਸ ਵਾਰ ਮੌਨਸੂਨ ਦੀ ਵਾਪਸੀ 15 ਦਿਨ ਪਹਿਲਾਂ ਹੋਣ ਦੇ ਆਸਾਰ ਹਨ। ਆਈਐੱਮਡੀ ਅਨੁਸਾਰ ਪੂਰੇ ਦੇਸ਼ ਵਿੱਚ ਮੌਨਸੂਨ ਦੀ ਬਾਰਸ਼ 9 ਫੀਸਦੀ ਵਧ ਹੋਈ ਹੈ ਪਰ ਉੱਤਰ ਪ੍ਰਦੇਸ਼, ਬਿਹਾਰ ਤੇ ਮਨੀਪੁਰ ਸੂਬਿਆਂ ਵਿੱਚ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਇਸ ਵਾਰ 40 ਫੀਸਦ ਘੱਟ ਮੀਂਹ ਪਿਆ ਹੈ ਜਿਸ ਕਾਰਨ ਕਿਸਾਨ ਮੁਸ਼ਕਲ ਵਿੱਚ ਹਨ। -