ਅਧਿਆਪਕ ਦਿਵਸ ਮੌਕੇ ਹੋਵੇਗੀ ਪੌਦੇ ਲਗਾਉਣ ਦੀ ਵਿਸ਼ੇਸ਼ ਮੁਹਿੰਮ : ਪੂਜਾ ਐਸ.ਗਰੇਵਾਲ

in #delhi2 years ago

ਜ਼ਿਲ੍ਹਾ ਐਸ.ਏ.ਐਸ ਨਗਰ ਦੀ ਹਰਿਆਲੀ ਵਧਾਉਣ ਦੇ ਮੰਤਵ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਸਰਕਾਰੀ ਵਿਭਾਗਾਂ ਐੱਨਜੀਓਜ਼ ਅਤੇ ਲੋਕਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਜਾਰੀ ਹੈ l ਪੰਜਾਬ ਸਰਕਾਰ ਦੀ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਅਧੀਨ ਸਾਰੇ ਰਾਜ ਵਿੱਚ ਹਰੇਕ ਵਿਧਾਨ ਸਭਾ ਹਲਕੇ ਵਿੱਚ 50,000 ਬੂਟੇ ਅਤੇ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਵਸ ਮੌਕੇ ਤੇ 115 ਤ੍ਰਿਵੇਨੀਆਂ ਲਗਾਈਆਂ ਜਾ ਰਹੀਆ ਹਨ ਤਾਂ ਜੋ ਰੁੱਖ ਲਗਾਉਣ ਵੱਲ ਆਮ ਜਨਤਾ ਦੀ ਰੁਚੀ ਨੂੰ ਵਧਾਇਆ ਜਾ ਸਕੇ।