ਦਿੱਲੀ ਦੇ ਤਿਲਕ ਨਗਰ ’ਚ ਵਿਧਵਾਵਾਂ ਦੇ ਆਏ 5-5 ਲੱਖ ਰੁਪਏ ਬਿਜਲੀ ਦੇ ਬਿੱਲ: ਕਾਲਕਾ, ਕਾਹਲੋਂ

in #delhi2 years ago

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫ਼ਰੰਸ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਜੰਮ ਕੇ ਵਰ੍ਹਦੇ ਹੋਏ ਕੇਜਰੀਵਾਲ ਨੂੰ ਸਿੱਖਾਂ ਦੇ ਹਰ ਮਸਲੇ ’ਤੇ ਮਿਸਟਰ ਯੂ-ਟਰਨ ਕਰਾਰ ਦਿੱਤਾ ਅਤੇ ਤਿਲਕ ਨਗਰ ਦੇ ਵਿਧਾਇਕ ਜਰਨੈਲ ਸਿੰਘ ਨੂੰ ਮਿਸਟਰ ਯੂ-ਟਰਨ ਦਾ ਝੋਲੀ ਚੁੱਕ ਪਿੱਠੂ ਦੱਸਿਆ ਜੋ ਆਪਣੇ ਆਕਾ ਦੇ ਹਰ ਝੂਠ ’ਚ ਸ਼ਾਮਲ ਹੈ।2022_9image_10_35_094201973untitled-2copy.jpgਦੋਵਾਂ ਆਗੂਆਂ ਨੇ 1984 ਸਿੱਖ ਕਤਲੇਆਮ ਦੀਆਂ ਵਿਧਵਾਵਾਂ ਦੇ ਮੁੜ ਵਸੇਬੇ ਲਈ ਬਣਾਈ ਗਈ ਤਿਲਕ ਵਿਹਾਰ ਕਾਲੋਨੀ ਦੇ ਘਰਾਂ ’ਚ 5-5 ਲੱਖ ਰੁਪਏ ਬਿਜਲੀ ਦੇ ਬਿੱਲ ਆਉਣ ’ਤੇ ਹੈਰਾਨੀ ਪ੍ਰਗਟਾਉਂਦੇ ਹੋਏ ਕਿਹਾ ਕਿ ਜਦੋਂ ਕੇਜਰੀਵਾਲ ਨੇ ਸਿੱਖਾਂ ਕੋਲੋਂ ਵੋਟਾਂ ਲੈਣੀਆਂ ਸਨ ਤਾਂ ਉਨ੍ਹਾਂ ਨੇ ਤਿਲਕ ਵਿਹਾਰ ਦੇ ਹਰ ਫਲੈਟ ’ਚ 400 ਯੂਨਿਟ ਮੁਫ਼ਤ ਬਿਜਲੀ ਦੇਣ ਅਤੇ ਪਿਛਲੇ ਬਕਾਇਆ ਬਿੱਲ ਮੁਆਫ਼ ਕੀਤੇ ਜਾਣ ਦਾ ਐਲਾਨ ਕੀਤਾ ਸੀ ਜਦੋਂ ਸਰਕਾਰ ਬਣ ਗਈ ਤਾਂ ਆਪਣੇ ਕੀਤੇ ਵਾਅਦੇ ਤੋਂ ਹੁਣ ਮੁਨਕਰ ਹੋ ਗਏ ਜੋ ਬਰਦਾਸ਼ਤਯੋਗ ਨਹੀਂ ਹੈ। ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਇਸ ਮਾਮਲੇ ’ਚ ਤਿਲਕ ਵਿਹਾਰ ਦੀਆਂ ਵਿਧਵਾਵਾਂ ਦੇ ਪੱਖ ’ਚ ਕਾਨੂੰਨੀ ਲੜਾਈ ਲੜਨ ਦਾ ਵੀ ਭਰੋਸਾ ਦਿਲਾਇਆ ਗਿਆ।

Sort:  

Plz like me my all post