ਮੁੱਖ ਮੰਤਰੀ ਰਿਹਾਇਸ਼ ਦੇ ਘਿਰਾਉ ਲਈ ਕਿਸਾਨ ਜਥੇਬੰਦੀ ਵੱਲੋ ਪਿੰਡਾਂ ਵਿੱਚ ਮੀਟਿੰਗਾ ਜਾਰੀ

in #mansa2 years ago

ਮੁੱਖ ਮੰਤਰੀ ਰਿਹਾਇਸ਼ ਦੇ ਘਿਰਾਉ ਲਈ ਕਿਸਾਨ ਜਥੇਬੰਦੀ ਵੱਲੋ ਪਿੰਡਾਂ ਵਿੱਚ ਮੀਟਿੰਗਾ ਜਾਰੀFB_IMG_1665211999910.jpg

ਪਰਾਲੀ ਸਮੇਤ ਕਿਸਾਨਾਂ ਮੰਗਾਂ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਸੰਗਰੁਰ ਵਿੱਚ 9 ਅਕਤੂਬਰ ਤੋਂ ਲਾਏ ਜਾਂ ਰਹੇ ਮੋਰਚੇ ਦੀ ਤਿਆਰੀ ਲੲਈ ਅੱਜ ਪਿੰਡ ਭੈਣੀਬਾਘਾ ਵਿੱਚ ਕਰਵਾਈ ਮੀਟਿੰਗ ਕੀਤੀ ਗਈ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਉਗਰਾਹਾਂ ਜਥੇਬੰਦੀ ਵੱਲੋਂ ਸਰਕਾਰ ਦੇ ਨਾਲ ਲੜਾਈ ਲੜੀ ਜਾ ਰਹੀ ਹੈ ਅਤੇ ਹੁਣ ਵੀ ਪਰਾਲੀ ਦੇ ਮੁੱਦੇ ਨੂੰ ਤੇ ਕਿਸਾਨੀ ਦੀਆਂ ਹੋਰ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਪਿੰਡਾਂ ਵਿੱਚ ਲਗਾਤਾਰ ਮੀਟਿੰਗਾਂ ਜਾਰੀ ਹਨ।