ਚੌਣਾ ਤੋ ਪਹਿਲਾ ਅਵਾਮ ਨਾਲ ਕੀਤੀਆ ਗਰੰਟੀਆ ਤੋ ਭੱਜੀ ਆਪ ਸਰਕਾਰ : ਐਡਵੋਕੇਟ ਉੱਡਤ
ਚੌਣਾ ਤੋ ਪਹਿਲਾ ਅਵਾਮ ਨਾਲ ਕੀਤੀਆ ਗਰੰਟੀਆ ਤੋ ਭੱਜੀ ਆਪ ਸਰਕਾਰ : ਐਡਵੋਕੇਟ ਉੱਡਤ
ਛੇ ਮਹੀਨਿਆਂ ਵਿੱਚ ਹੀ ਪੰਜਾਬ ਦੇ ਲੋਕਾ ਦਾ ਮਾਨ ਸਰਕਾਰ ਤੋ ਮੋਹ ਭੰਗ
ਮਾਨਸਾ ਪੰਜਾਬ ਦੀ ਆਪ ਸਰਕਾਰ ਚੌਣਾ ਤੋ ਪੰਜਾਬ ਦੇ ਲੋਕਾ ਨਾਲ ਕੀਤੀਆ ਗਰੰਟੀਆ ਨੂੰ ਲਾਗੂ ਕਰਨ ਤੋ ਪੂਰੀ ਤਰ੍ਹਾ ਭੱਜ ਚੁੱਕੀ ਹੈ ਤੇ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੰਗੇ ਹੋਏ ਮਹਿਸੂਸ ਕਰ ਰਹੇ ਹਨ ਤੇ ਇਹ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਪਰ ਰਿਹਾ ਹੈ ਕਿ ਮਿਸਾਲੀ ਬਹੁਮਤ ਨਾਲ ਸੱਤਾ ਵਿੱਚ ਆਈ ਕੋਈ ਸਰਕਾਰ ਆਪਣੇ ਕਾਰਜਕਾਲ ਦੇ ਛੇ ਮਹੀਨਿਆ ਵਿੱਚ ਹੀ ਪੂਰੀ ਤਰ੍ਹਾ ਲੋਕਾ ਦਾ ਵਿਸਵਾਸ ਗਵਾ ਚੁੱਕੀ ਹੋਵੇ , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਡਿਪਟੀ ਕਮਿਸਨਰ ਰਾਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੌਣਾਂ ਤੋ ਪਹਿਲਾ ਕੀਤੀਆ ਗਰੰਟੀਆ ਨੂੰ ਪੂਰਾ ਕਰਨ ਸਬੰਧੀ ਮੰਮੋਰੰਡਮ ਭੇਜਣ ਤੋਂ ਬਾਅਦ ਪ੍ਰੈਸ ਬਿਆਨ ਰਾਹੀ ਕਰਦਿਆ ਸੀਪੀਆਈ ਐਮ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕੀਤਾ । ਉਨ੍ਹਾਂ ਕਿਹਾ ਕਿ ਸੀਪੀਆਈ ਐਮ ਵੱਲੋ ਪਿਛਲੇ ਮਹੀਨੇ 24 ਸਤੰਬਰ ਨੂੰ ਜਲੰਧਰ ਵਿੱਖੇ ਸੂਬਾਈ ਰੋਸ ਰੈਲੀ ਕਰਕੇ ਆਪ ਸਰਕਾਰ ਦੇ ਖਿਲਾਫ ਸੰਘਰਸ ਦਾ ਅਗਾਜ ਕਰ ਦਿੱਤਾ ਗਿਆ ਹੈ ਤੇ ਆਉਣ ਵਾਲੇ ਸਮੇ ਵਿੱਚ ਸੰਘਰਸ ਹੋਰ ਪ੍ਰਚੰਡ ਕੀਤਾ ਜਾਵੇ ਤੇ ਭਗਵੰਤ ਮਾਨ ਸਰਕਾਰ ਨੂੰ ਲੋਕਾ ਨੂੰ ਦਿੱਤੀਆ ਗਰੰਟੀਆ ਪੂਰੀਆ ਕਰਨ ਲਈ ਮਜਬੂਰ ਕੀਤਾ ਜਾਵੇਗਾ ।
ਐਡਵੋਕੇਟ ਉੱਡਤ ਨੇ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ ਹੈ , ਦਿਨੋ-ਦਿਨ ਵੱਧ ਰਹੀਆ ਲੁੱਟਾਂ-ਖੋਹਾਂ ਦੀਆਂ ਵਾਰਦਾਤਾ ਤੇ ਪੰਜਾਬ ਪੁਲਿਸ ਦੇ ਮੂਕ ਦਰਸਕ ਬਣ ਕੇ ਬੈਠੇ ਰਹਿਣ ਦੇ ਰਵੱਈਏ ਨੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ ਤੇ ਪੰਜਾਬ ਪੁਲਿਸ ਪੂਰੀ ਤਰ੍ਹਾ ਅਪਰਾਧੀਆ ਦੀ ਪੁਸਤਪਨਾਹੀ ਕਰ ਰਹੀ ਹੈ ।
ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਸਬੰਧੀ ਯਤਨ ਕਰੇ ਤੇ ਮਰੇ ਦੁੱਧਾਰੂ ਪਸ਼ੂਆ ਦਾ ਮੁਆਵਜਾ ਪਸੂ ਪਾਲਕਾ ਨੂੰ ਦਿੱਤਾ ਜਾਵੇ । ਬੇਮੌਸਮੀ ਬਰਸਾਤ ਕਾਰਨ ਤਬਾਹ ਹੋਈਆ ਫਸਲਾ ਤੇ ਘਰਾ ਲਈ ਮੁਆਵਜ਼ਾ ਜਾਰੀ ਕੀਤਾ ਜਾਵੇ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਾਮਰੇਡ ਅਮਰਜੀਤ ਸਿੰਘ ਖੋਖਰ , ਕਾਮਰੇਡ ਅਵਤਾਰ ਸਿੰਘ ਛਾਪਿਆਵਾਲੀ ,ਕਾਮਰੇਡ ਰਾਜੂ ਗੌਸਵਾਮੀ , ਕਾਮਰੇਡ ਰਾਜ ਕੁਮਾਰ ਗਰਗ , ਕਾਮਰੇਡ ਬਲਵਿੰਦਰ ਸਿੰਘ ਕੋਟਧਰਮੂ,ਕਾਮਰੇਡ ਜਲੋਰ ਸਿੰਘ ਕੋਟਧਰਮੂ , ਕਾਮਰੇਡ ਸੁਰੇਸ ਕੁਮਾਰ , ਕਾਮਰੇਡ ਬੀਰਬਲ ਚੌਹਾਨ, ਕਾਮਰੇਡ ਗੁਰਚਰਨ ਸਿੰਘ ਮਾਨਸਾ ਆਦਿ ਵੀ ਹਾਜਰ ਸਨ ।