ਬਰਸ਼ੀ ਮੌਕੇ ਭਗਤ ਪੂਰਨ ਸਿੰਘ ਤੇ ਵਿਸ਼ੇਸ ਸਰਕਾਰ ਵੀ ਉਨ੍ਹਾਂ ਦੇ ਨਕਸ਼ੇ ਕਦਮਾ ਤੇ ਚੱਲੇ

in #mansa2 years ago

ਬਰਸ਼ੀ ਮੌਕੇ ਭਗਤ ਪੂਰਨ ਸਿੰਘ ਤੇ ਵਿਸ਼ੇਸ ਸਰਕਾਰ ਵੀ ਉਨ੍ਹਾਂ ਦੇ ਨਕਸ਼ੇ ਕਦਮਾ ਤੇ ਚੱਲੇFB_IMG_1659782990635.jpg

ਬਰਸੀ ਦੇ ਮੌਕੇ 'ਤੇ, ਸੱਚੇ ਜਨ ਸੇਵਕ ਅਤੇ ਵਾਤਾਵਰਨ ਪ੍ਰੇਮੀ, ਭਗਤ ਪੂਰਨ ਸਿੰਘ ਜੀ ਨੂੰ ਸਨਿਮਰ ਸ਼ਰਧਾਂਜਲੀ। ਹਜ਼ਾਰਾਂ ਬੇਘਰੇ ਤੇ ਬੇਸਹਾਰਿਆਂ ਦਾ ਆਸਰਾ ਬਣਨ ਵਾਲੇ ਭਗਤ ਜੀ ਨੇ ਹਰਿਆਵਲ ਤੇ ਵਾਤਾਵਰਨ ਦੀ ਸਾਂਭ-ਸੰਭਾਲ਼ ਦੀ ਜਾਗਰੂਕਤਾ ਲਈ ਅਣਥੱਕ ਯਤਨ ਕੀਤੇ। ਇਸ ਮੌਕੇ ਐਡਵੋਕੇਟ ਭੁਪਿੰਦਰ ਸਿੰਘ ਬੀਰਬਲ ਨੇ ਕਿਹਾ ਕਿ ਭਗਤ ਪੂਰਨ ਸਿੰਘ ਦੇ ਪਾਏ ਹੋਏ ਪੂਰਨਿਆਂ ਤੇ ਹਰ ਵਿਅਕਤੀ ਨੂੰ ਚੱਲਣਾ ਚਾਹੀਦਾ ਹੈ ਜਿਸ ਤਰ੍ਹਾਂ ਭਗਤ ਪੂਰਨ ਸਿੰਘ ਨੇ ਅਣਥੱਕ ਮਿਹਨਤ ਕਰਕੇ ਹਰਿਆਵਲ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਬੇਘਰਿਆਂ ਦਾ ਆਸਰਾ ਬਣਨ ਦੀ ਪਹਿਲਕਦਮੀ ਕੀਤੀ ਸੀ ਤਾਂ ਅੱਜ ਦੇ ਸਮੇਂ ਵਿੱਚ ਵੀ ਅਜਿਹੇ ਪਰਿਵਾਰ ਹਨ ਜਿਨ੍ਹਾਂ ਨੂੰ ਕਿਸੇ ਦੇ ਸਹਾਰੇ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਫੋਕੀ ਬਿਆਨਬਾਜ਼ੀ ਤੋਂ ਉੱਪਰ ਉੱਠ ਕੇ ਭਗਤ ਪ੍ਰੋ ਪੂਰਨ ਸਿੰਘ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ