PAU ਦੇ ਵਿਦਿਆਰਥੀਆਂ ਨੇ ਖ਼ਤਮ ਕੀਤਾ ਆਪਣਾ Protest

in #delhi2 years ago

ਪਿਛਲੇ ਇਕ ਮਹੀਨੇ ਤੋਂ ਵੀ ਵਧੇਰੇ ਸਮੇਂ ਤੋਂ ਵੱਖ-ਵੱਖ ਵਿਭਾਗਾਂ ਵਿੱਚ ਪਈਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਸੰਘਰਸ਼ ਕਰ ਰਹੇ ਸਨ। ਹੁਣ ਵਿਦਿਆਰਥੀਆਂ ਨੇ ਅਸਾਮੀਆਂ ਭਰਨ ਲਈ ਸਰਕਾਰ ਵੱਲੋਂ ਹਫ਼ਤੇ ਵਿੱਚ ਆਉਣ ਵਾਲੇ ਨੋਟੀਫਿਕੇਸ਼ਨ ਦੇ ਭਰੋਸੇ ਪਿੱਛੋਂ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ।ਇਹ ਭਰੋਸਾ ਦੇਣ ਮੌਕੇ ਲੁਧਿਆਣਾ ਦੇ ਡੀਸੀ ਸੁਰਭੀ ਮਲਿਕ, ਪੀਏਯੂ ਦੇ ਵਾਈਸ ਚਾਂਲਸਰ ਸਤਬੀਰ ਸਿੰਘ ਗੋਸਲ, ਹਲਕਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਗੋਗੀ, ਜੁਆਇੰਟ ਕਮਿਸ਼ਨਰ ਟਰੈਫ਼ਿਕ ਗੁਰਮਿੰਦਰ ਸਿੰਘ ਤੇ ਟੀਚਰਜ਼ ਐਸੋਸੀਏਸ਼ਨ ਪੀਏਯੂ ਦੇ ਅਹੁਦੇਦਾਰ ਵੀ ਹਾਜ਼ਰ ਸਨ, ਜਿਨ੍ਹਾਂ ਵਿਦਿਆਰਥੀਆਂ ਦਾ ਧਰਨਾ ਸਮਾਪਤ ਕਰਵਾਇਆ।