ਗੁਰਦੁਆਰਾ ਸਾਹਿਬ ਦਾ ਵਿਵਾਦ ਸੁਲਝਾਉਣ ਲਈ 7 ਮੈਂਬਰੀ ਕਮੇਟੀ ਦਾ ਗਠਨ

in #delhi2 years ago

ਲੋਪੋਕੇ ਚੁਗਾਵਾਂ ਰੋਡ 'ਤੇ ਸੁਸ਼ੋਭਿਤ ਪਿੰਡ ਕੋਹਾਲੀ ਦੇ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਦੀ ਕਮੇਟੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਲਈ ਰਾਮਤੀਰਥ ਦੇ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਸਾਰਾ ਦਿਨ ਮੀਟਿੰਗਾਂ ਦਾ ਸਿਲਸਿਲਾ ਚੱਲਦਾ ਰਿਹਾ। ਜਿਸ 'ਚ ਦੋਵਾਂ ਧੜਿਆਂ ਦੇ ਵਿਅਕਤੀਆਂ ਤੋਂ ਇਲਾਵਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਏਡੀਸੀ, ਐੱਸਡੀਐੱਮ, ਡੀਐੱਸਪੀ ਤਹਿਸੀਲਦਾਰ ਤੋਂ ਇਲਾਵਾ ਵੱਖ-ਵੱਖ ਥਾਣਿਆਂ ਦੇ ਐੱਸਐੱਚਓ ਮੌਜੂਦ ਸਨ। ਇਸ ਤੋਂ ਪਹਿਲਾਂ ਜਦੋਂ ਪਹਿਲੀ ਮੀਟਿੰਗ ਵਿਚ ਫੈਸਲਾ ਕਾਰ ਸੇਵਾ ਵਾਲੇ ਬਾਬਿਆਂ ਦੇ ਹੱਕ ਵਿਚ ਹੋ ਗਿਆ ਤਾਂ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਦਾ ਪ੍ਰਬੰਧ ਦੇਖ ਰਹੀ ਕਮੇਟੀ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਤੇ ਮੀਟਿੰਗ ਦਾ ਬਾਈਕਾਟ ਕਰਕੇ ਬਾਹਰ ਆ ਗਏ। ਇਸ ਸਮੇਂ ਕਾਫੀ ਤਲਖ ਕਲਾਮੀ ਵੀ ਹੋਈ, ਪਰ ਪੁਲਿਸ ਨੇ ਵਿਗੜਦੇ ਹੋਏ ਹਾਲਾਤਾਂ 'ਤੇ ਕਾਬੂ ਪਾ ਲਿਆ।