ਪੰਜਾਬ 'ਚ ਬਣਨਗੀਆਂ ਵੱਡੀਆਂ ਤੇ ਨਾਮੀ ਫ਼ਿਲਮਾਂ, ਸੀਐਮ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ

in #punjablast year

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਫਿਲਮ ਸਿਟੀ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਸਿਟੀ ਵਿੱਚ ਫ਼ਿਲਮ ਸ਼ੁਰੂਆਤ ਤੋਂ ਲੈ ਕੇ ਅਖੀਰਲੇ ਸ਼ੌਟ ਤੱਕ ਸ਼ੂਟ ਕੀਤੀ ਜਾ ਸਕੇਗੀ। ਸੀਐਮ ਮਾਨ ਨੇ ਇਹ ਐਲਾਨ ਸੋਮਵਾਰ ਨੂੰ ਸੈਰ ਸਪਾਟਾ ਸੰਮੇਲਨ ਤੇ ਟਰੈਵਲ ਮਾਰਟ ਵਿੱਚ ਕੀਤਾ। ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ 'ਚ ਸ਼ਾਨਦਾਰ ਫ਼ਿਲਮ ਸਿਟੀ ਬਣਾਉਣ ਜਾ ਰਹੇ ਹਾਂ..ਜਿੱਥੇ ਫ਼ਿਲਮ ਦੇ ਸ਼ੁਰੂਆਤ ਤੋਂ ਲੈ ਕੇ ਅਖੀਰਲੇ ਸ਼ੌਟ ਤੱਕ ਇੱਥੇ ਸ਼ੂਟ ਕਰ ਸਕੋਗੇ…ਸੋ ਆਉਣ ਵਾਲੇ ਸਮੇਂ 'ਚ ਵੱਡੀਆਂ ਤੇ ਨਾਮੀ ਫ਼ਿਲਮਾਂ ਪੰਜਾਬ 'ਚ ਬਣਨਗੀਆਂ..।
n5369415401694532344802e5a2cb15cf61dbe3e530d51a93fd64b93f0fa4cbc003853043fd06d4a5332909.jpg