ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਬੈਨਰ ਲਾਏ

in #delhi2 years ago

ਬੈਨਰ ਬਣੇ ਜਿਨ੍ਹਾਂ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਲੱਗੀ ਹੋਈ ਜਿਸ ਨੂੰ ਦਿੱਲੀ ਪੁਲੀਸ ਨੇ ਰਾਤੋ-ਰਾਤ ਬਦਲ ਦਿੱਤਾ ਸੀ। ਇਸੇ ਗੁੱਸੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੱਖਣੀ ਦਿੱਲੀ ਦੀ ਅਸੋਲਾ ਭਾਟੀ ਜੰਗਲੀ ਰੱਖ ਵਿੱਚ ਸਮਾਗਮ ਤੋਂ ਦੂਰ ਰਹੇ ਜਦਕਿ ਉਪ ਰਾਜਪਾਲ ਸਮਾਗਮ ਵਿੱਚ ਸ਼ਾਮਲ ਹੋਏ।ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਅਸੋਲਾ ਭਾਟੀ ਜੰਗਲੀ ਰੱਖ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਮਾਗਮ ਨੂੰ ਹਾਈਜੈੱਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸ਼ਨਿਚਰਵਾਰ ਰਾਤ ਦਿੱਲੀ ਪੁਲੀਸ ਨੇ ਸਮਾਗਮ ਸਥਾਨ ਨੂੰ ਕਬਜ਼ੇ ਵਿੱਚ ਲਿਆ ਤੇ ਉੱਥੇ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਵਾਲੇ ਬੈਨਰ ਟੰਗ ਦਿੱਤੇ। ਇਸ ਦੀ ਭਿਣਕ ਪੈਣ ਮਗਰੋਂ ਸ੍ਰੀ ਕੇਜਰੀਵਾਲ ਨੇ ਸਮਾਗਮ ਵਿੱਚ ਸ਼ਾਮਲ ਨਾ ਹੋਣਾ ਬਿਹਤਰ ਸਮਝਿਆ। ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਵੱਲੋਂ ਦਿੱਲੀ ਦੀ ਸ਼ਰਾਬ ਨੀਤੀ ਦੀ ਜਾਂਚ ਸੀਬੀਆਈ ਕਰਨ ਦੀ ਸਿਫ਼ਾਰਸ਼ ਮਗਰੋਂ ਮੁੱਖ ਮੰਤਰੀ ਕੇਜਰੀਵਾਲ ਸ਼ੁੱਕਰਵਾਰ ਦੀ ਹਫ਼ਤਾਵਾਰੀ ਮੀਟਿੰਗ ਵਿੱਚ ਵੀ ਸ੍ਰੀ ਸਕਸੈਨਾ ਨਾਲ ਸ਼ਾਮਲ ਨਹੀਂ ਹੋਏ ਸਨ।