ਰਾਜਪੁਰਾ 'ਚ ਕੋਠੀ ਵਿੱਚੋਂ 13 ਤੋਲੇ ਸੋਨੇ ਦੇ ਗਹਿਣੇ ਅਤੇ 95000 ਰੁਪਏ ਨਗਦ ਚੋਰੀ

in #punjab2 years ago

ਰਾਜਪੁਰਾ: Rajapura news: ਥਾਣਾ ਸਿਟੀ ਰਾਜਪੁਰਾ ਦੀਆਂ ਜੜ੍ਹਾਂ ਵਿਚ ਵੱਸੀ ਸ੍ਰੀ ਗੁਰੂ ਹਰਕ੍ਰਿਸ਼ਨ ਕਲੋਨੀ ਨੀਲਪੁਰ ਵਿੱਚ ਚੋਰਾਂ ਨੇ ਇੱਕ ਆਲੀਸ਼ਾਨ ਕੋਠੀ ਵਿਚ ਵੜਨ ਦੇ ਲਈ ਇਕ ਲੋਹੇ ਦੀ ਗਰਿੱਲ ਨੂੰ ਪੱਟਿਆ ਗਿਆ ਅਤੇ ਦੂਜੀ ਮੰਜ਼ਿਲ ਤੇ ਪਹੁੰਚ ਕੇ ਅਲਮਾਰੀਆਂ ਵਿੱਚ ਪਏ 13 ਤੋਲੇ ਸੋਨੇ ਦੇ ਗਹਿਣੇ ਅਤੇ 95 ਹਜ਼ਾਰ ਦੇ ਕਰੀਬ ਨਕਦੀ ਲੈ ਕੇ ਫ਼ਰਾਰ ਹੋ ਗਏ ਜਦੋਂ ਇਸ ਗੱਲ ਦਾ ਕੋਠੀ ਦੇ ਮਾਲਕਾਂ ਨੂੰ ਪਤਾ ਲੱਗਿਆ ਤਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੂੰ ਚੋਰਾਂ ਦੀ ਭਾਲ ਕਰ ਰਹੀ ਹੈ।