ਪੰਜਾਬ ਵਿਚ ਹੁਣ ਚੰਗੇ ਵਿਹਾਰ ਵਾਲੇ ਕੈਦੀ ਆਪਣੀ ਪਤਨੀ ਨਾਲ ਜੇਲ੍ਹ ਵਿਚ ਬਿਤਾ ਸਕਣਗੇ ਸਮਾਂ

in #punjab2 years ago

ਪੰਜਾਬ ਦੀਆਂ ਚੋਣਵੀਆਂ ਜੇਲ੍ਹਾਂ ਵਿੱਚ ਚੰਗੇ ਆਚਰਨ ਵਾਲੇ ਕੈਦੀਆਂ ਦੇ ਜੀਵਨ ਸਾਥੀ ਕੁਝ ਸਮਾਂ ਜੇਲ੍ਹ ਵਿੱਚ ਬਿਤਾ ਸਕਣਗੇ। ਪੰਜਾਬ ਦੇ ਵਧੀਕ ਡੀਜੀਪੀ (ਜੇਲ੍ਹਾਂ) ਹਰਪ੍ਰੀਤ ਸਿੰਘ ਸਿੱਧੂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਸ਼ੁਰੂਆਤੀ ਦੌਰ ’ਚ ਇਹ ਸਹੂਲਤ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ, ਨਾਭਾ ਦੀ ਨਵੀਂ ਜੇਲ੍ਹ ਅਤੇ ਬਠਿੰਡਾ ਵਿੱਚ ਸਥਿਤ ਔਰਤਾਂ ਦੀ ਜੇਲ੍ਹ ਵਿੱਚ ਦਿੱਤੀ ਗਈ ਹੈ।
ਜੇਲ੍ਹ ਵਿਭਾਗ ਦੇ ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸੰਗੀਨ ਅਪਰਾਧਾਂ ਦੇ ਦੋਸ਼ਾਂ ਤਹਿਤ ਬੰਦੀ, ਗੈਂਗਸਟਰ ਜਾਂ ਜਿਨ੍ਹਾਂ ਕੈਦੀਆਂ ਨੂੰ ਜ਼ੋਖਮ ਵਾਲੇ ਦਾਇਰੇ ਹੇਠ ਮੰਨਿਆ ਜਾਂਦਾ ਹੈ, ਨੂੰ ਇਹ ਸਹੂਲਤ ਨਹੀਂ ਦਿੱਤੀ ਜਾਵੇਗੀ।ਸੂਬੇ ਦੇ ਜੇਲ੍ਹ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਚੰਗੇ ਆਚਰਨ ਵਾਲੇ ਕੈਦੀਆਂ ਲਈ ਅਜਿਹੀ ਸਹੂਲਤ ਦੇਣ ਵਾਲਾ ਪੰਜਾਬ ਪਹਿਲਾ ਸੂਬਾ ਹੈ ਤੇ ਆਮ ਤੌਰ ’ਤੇ ਇਸ ਤਰ੍ਹਾਂ ਦੀ ਸਹੂਲਤ ਪੱਛਮੀ ਮੁਲਕਾਂ ਦੀਆਂ ਜੇਲ੍ਹਾਂ ਵਿੱਚ ਦਿੱਤੀ ਜਾਂਦੀ ਹੈ।
ਅਧਿਕਾਰੀਆਂ ਦਾ ਦੱਸਣਾ ਹੈ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਸਹੂਲਤ ਅਜਿਹੇ ਕੈਦੀਆਂ ਨੂੰ ਦਿੱਤੀ ਜਾਵੇਗੀ ਜੋ ਲੰਮੇ ਸਮੇਂ ਤੋਂ ਜੇਲ੍ਹ ਦੀ ਚਾਰਦੀਵਾਰੀ ਵਿੱਚ ਬੰਦ ਹਨ। ਜੇਲ੍ਹ ਵਿੱਚ ਕੈਦੀਆਂ ਨੂੰ ਆਪਣੇ ਜੀਵਨ ਸਾਥੀ ਨਾਲ ਸਮਾਂ ਬਿਤਾਉਣ ਲਈ ਦੋ ਘੰਟੇ ਦਾ ਸਮਾਂ ਦਿੱਤਾ ਜਾਵੇਤਾ ਤੇ ਇਸ ਲਈ ਵਿਸ਼ੇਸ਼ ਤੌਰ ’ਤੇ ਇੱਕ ਕਮਰਾ ਜਿਸ ਨਾਲ ਗੁਸਲਖਾਨੇ ਦੀ ਸਹੂਲਤ ਹੋਵੇ, ਵੱਖਰੇ ਤੌਰ ’ਤੇ ਅਲਾਟ ਕੀਤਾ ਗਿਆ ਹੈ।