ਲੁਧਿਆਣਾ 'ਚ ਔਰਤ ਦਾ ਕਤਲ

in #punjab2 years ago

ਲੁਧਿਆਣਾ। ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਔਰਤ ਦਾ ਗਲਾ ਘੁੱਟ ਕੇ ਹੱਤਿਆ ਕਰਨ ਤੋਂ ਬਾਅਦ ਉਸ ਨੂੰ ਬੋਰੇ 'ਚ ਪਾ ਕੇ ਸੁੱਟ ਦਿੱਤਾ ਗਿਆ। ਥਾਣਾ ਜਮਾਲਪੁਰ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪਛਾਣ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ। ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ ਥਾਣਾ ਜਮਾਲਪੁਰ ਦੇ ਐਸ.ਐਚ.ਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਮਾਮਲਾ ਕੋਹਾੜਾ ਦੇ ਮਾਛੀਵਾੜਾ ਰੋਡ 'ਤੇ ਸਥਿਤ ਗਲੀ ਨੰਬਰ ਪੰਜ ਦੇ ਵਾਸੀ ਹਰਦੀਪ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਹੈ। ਆਪਣੇ ਬਿਆਨ ਵਿੱਚ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਛੋਟੇ ਹਾਥੀ ਵਾਲੇ ਟੈਂਪੂ ’ਤੇ ਪਿੰਡ-ਪਿੰਡ ਘੁੰਮ ਕੇ ਸਬਜ਼ੀਆਂ ਵੇਚਦਾ ਹੈ। ਮੰਗਲਵਾਰ ਦੁਪਹਿਰ ਕਰੀਬ 3.30 ਵਜੇ ਉਹ ਮਾਛੀਵਾੜਾ ਰੋਡ 'ਤੇ ਆਪਣਾ ਟੈਂਪੂ ਰੋਕ ਕੇ ਸ਼ਮਸ਼ਾਨਘਾਟ ਦੇ ਨਾਲ ਲੱਗਦੀ ਕੰਧ ਕੋਲ ਖਾਲੀ ਪਈ ਜਗ੍ਹਾ 'ਤੇ ਪਿਸ਼ਾਬ ਕਰਨ ਲਈ ਚਲਾ ਗਿਆ। ਇਸ ਦੇ ਨਾਲ ਹੀ ਉਸ ਨੇ ਪਿੰਡ ਕੋਹਾੜਾ ਦੇ ਸ਼ੈੱਡ ਵਿੱਚ ਨੀਲੇ ਅਤੇ ਪੀਲੇ ਰੰਗ ਦੀ ਪਲਾਸਟਿਕ ਦੀ ਬੋਰੀ ਦੇਖੀ।