ਕੌਮੀ ਸ਼ਾਹ ਰਾਹ 'ਤੇ ਬਣੇ ਪੰਜ ਫਲਾਈਓਵਰਾਂ ਦੀਆਂ ਲਾਈਟਾਂ ਕਈ ਮਹੀਨਿਆਂ ਤੋਂ ਬੰਦ

in #delhi2 years ago

ਹਾਈਵੇ ਨੰਬਰ 54 'ਤੇ ਤਰਨਤਾਰਨ ਜ਼ਿਲ੍ਹੇ ਦੀ ਹੱਦ 'ਚ ਬਣੇ 5 ਫਲਾਈਓਵਰਾਂ ਦੀਆਂ ਲਾਈਟਾਂ ਬੰਦ ਹੋਣ ਕਰ ਕੇ ਜਿਥੇ ਲੋਕਾਂ ਨੂੰ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਪੁਲਾਂ ਉੱਪਰ ਅਤੇ ਹੇਠ ਹਨੇਰਾ ਦਾ ਲਾਭ ਲੈ ਕੇ ਲੁੱਟਾਂ-ਖੋਹਾਂ ਕਰਨ ਵਾਲੇ ਰਾਹਗੀਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਜਿਸ ਕਾਰਨ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ। ਦੂਜਾ ਪਾਸੇ ਇਸ ਮਸਲੇ ਨੂੰ ਚੁੱਕਦਿਆਂ ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਸੜਕ ਦੇ ਰੱਖ ਰਖਾਅ ਦੀ ਜਿੰਮੇਵਾਰ ਟੋਲ ਪਲਾਜ਼ਾ ਕੰਪਨੀ ਦੇ ਮੈਨੇਜਰ ਨੂੰ ਮੰਗ ਪੱਤਰ ਵੀ ਦੇ ਦਿੱਤਾ ਹੈ। ਜਿਸ ਵਿਚ ਬੰਦ ਪਈਆਂ ਲਾਈਟਾਂ ਦੇ ਨਾਲ ਨਾਲ ਸੜਕ ਦੀ ਸਫਾਈ ਅਤੇ ਗਰੀਨ ਬੈੱਲਟ ਦੀ ਸੰਭਾਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ।