ਜਾਹਨਵੀ ਕਪੂਰ ਨੇ ਰਾਜਕੁਮਾਰ ਰਾੳ ਨੂੰ 44ਕਰੌੜ ਚ ਵੇਚਿਆ ਟਿਪਲਐਕਸ ਅਪਾਰਟਮੈਂਟ।

in #punjab2 years ago

ਬਾਲੀਵੁੱਡ ਦੇ ਟੌਪ ਅਦਾਕਾਰਾਂ 'ਚੋਂ ਇਕ ਰਾਜਕੁਮਾਰ ਰਾਓ ਨੇ ਹਾਲ ਹੀ 'ਚ ਮੁੰਬਈ 'ਚ ਆਪਣੇ ਸੁਫ਼ਨਿਆਂ ਦਾ ਘਰ ਖ਼ਰੀਦਿਆ ਹੈ। ਰਾਜਕੁਮਾਰ ਰਾਓ ਇਕ ਆਲੀਸ਼ਾਨ ਟ੍ਰਿਪਲੈਕਸ ਅਪਾਰਟਮੈਂਟ ਦੇ ਮਾਲਕ ਬਣ ਗਏ ਹਨ। ਅਦਾਕਾਰ ਨੇ ਇਹ ਅਪਾਰਟਮੈਂਟ 44 ਕਰੋੜ 'ਚ ਖ਼ਰੀਦਿਆ ਹੈ। ਇਹ ਅਪਾਰਟਮੈਂਟ ਮੁੰਬਈ ਦੇ ਜੁਹੂ 'ਚ ਹੈ। ਇਹ ਅਪਾਰਟਮੈਂਟ 3456 ਵਰਗ ਫ਼ੁੱਟ 'ਚ ਫ਼ੈਲਿਆ ਹੋਇਆ ਹੈ।ਇਸ ਦਾ ਪ੍ਰਤੀ ਵਰਗ ਫ਼ੁੱਟ ਕੀਮਤ 1.27 ਲੱਖ ਰੁਪਏ ਹੈ। ਇਹ ਦੇਸ਼ ਦੇ ਸਭ ਤੋਂ ਮਹਿੰਗੀ ਡੀਲਸ 'ਚੋਂ ਇਕ ਹੈ। ਖ਼ਾਸ ਗੱਲ ਇਹ ਹੈ ਕਿ ਇਸ ਅਪਾਰਟਮੈਂਟ ਨੂੰ ਉਨ੍ਹਾਂ ਨੇ ਅਦਾਕਾਰਾ ਜਾਹਨਵੀ ਕਪੂਰ ਤੋਂ ਖ਼ਰੀਦਿਆ ਹੈ। ਜਾਹਨਵੀ ਇਸ ਅਪਾਰਟਮੈਂਟ ਦੀ ਮਾਲਕ ਸੀ।ਹਨ। ਫ਼ਿਲਮ 'ਚ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ। ਰਾਜਕੁਮਾਰ ਇਸ ਘਰ ਨੂੰ ਖ਼ਰੀਦ ਕੇ ਬਹੁਤ ਖੁਸ਼ ਹਨ। ਇਸ ਦੇ ਨਾਲ ਹੀ ਜਾਹਨਵੀ ਨੂੰ ਇਸ ਨੂੰ ਵੇਚ ਕੇ ਕਰੋੜਾਂ ਦਾ ਫ਼ਾਇਦਾ ਵੀ ਹੋਇਆ ਹੈ।ਜਾਹਨਵੀ ਕਪੂਰ ਨੇ ਅੱਜ ਤੋਂ ਦੋ ਸਾਲ ਪਹਿਲਾਂ ਇਸ ਪ੍ਰਾਪਰਟੀ ਨੂੰ ਖ਼ਰੀਦਿਆ ਸੀ। ਜਾਹਨਵੀ ਨੇ ਅਪਾਰਟਮੈਂਟ ਨੂੰ ਦਸੰਬਰ 2020 'ਚ ਕਥਿਤ ਤੌਰ 'ਤੇ 39 ਕਰੋੜ 'ਚ ਖ਼ਰੀਦਿਆ ਸੀ। ਇਸ ਡੀਲ ਤੋਂ ਜਾਹਨਵੀ ਨੂੰ 5 ਕਰੋੜ ਰੁਪਏ ਦਾ ਫ਼ਾਇਦਾ ਹੋਇਆ ਹੈਇਸ ਅਪਾਰਟਮੈਂਟ ਦੀ ਬਿਲਡਿੰਗ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਆਨੰਦ ਪੰਡਿਤ ਨੇ ਬਣਾਇਆ ਹੈ। ਇਸ ਬਿਲਡਿੰਗ ਨੂੰ ਲੋਟਸ ਆਰਿਆ ਕਿਹਾ ਜਾਂਦਾ ਹੈ। ਰਿਪੋਰਟ ਮੁਤਾਬਕ ਰਾਜਕੁਮਾਰ ਰਾਓ ਨੇ ਇਹ ਅਪਾਰਟਮੈਂਟ ਆਪਣੀ ਪਤਨੀ ਪਤਰਲੇਖਾ ਨਾਲ ਖ਼ਰੀਦਿਆ ਹੈ।ਇਹ ਅਪਾਰਟਮੈਂਟ 14ਵੀਂ, 15ਵੀਂ ਅਤੇ 16ਵੀਂ ਮੰਜ਼ਿਲ ਤੱਕ ਹੈ। ਇਸ ਬਿਲਡਿੰਗ 'ਚ ਕਈ ਬਾਲੀਵੁੱਡ ਸਿਤਾਰੇ ਰਹਿੰਦੇ ਹਨ। ਰਾਜਕੁਮਾਰ ਅਤੇ ਪਤਰਲੇਖਾ ਨੇ ਪਹਿਲਾਂ ਇਸ ਨੂੰ 11ਵੀਂ ਅਤੇ 12ਵੀਂ ਮੰਜ਼ਿਲ ਤੱਕ ਖ਼ਰੀਦਿਆ ਸੀ।

ਇਨ੍ਹਾਂ ਦੇ ਫ਼ਿਲਮ ਦੇ ਕਰੀਅਰ ਦੀ ਗੱਲ ਕਰੀਏ ਤਾਂ ਰੂਹੀ ਤੋਂ ਬਾਅਦ ਜਾਹਨਵੀ ਕਪੂਰ ਅਤੇ ਰਾਜਕੁਮਾਰ ਰਾਓ ਵੀ ਫ਼ਿਲਮ 'ਮਿਸਟਰ ਐਂਡ ਮਿਸਿਜ਼ ਮਾਹੀ' 'ਚ ਨਜ਼ਰ ਆਉਣਗੇ। ਇਹ ਫ਼ਿਲਮ ਕ੍ਰਿਕਟ 'ਤੇ ਆਧਾਰਿਤ ਹੋਵੇਗੀ। ਇਹ ਸਪੋਰਟਸ ਡਰਾਮਾ ਇਸ ਸਾਲ ਦੇ ਅੰਤ ਤੱਕ ਰਿਲੀਜ਼ ਹੋ ਸਕਦਾ ਹੈ। ਇਸ ਤੋਂ ਇਲਾਵਾ ਜਾਹਨਵੀ ਦੀ 'ਗੁੱਡ ਲੱਕ ਜੈਰੀ' ਓ.ਟੀ.ਟੀ 'ਤੇ ਸਟ੍ਰੀਮ ਹੋਈ ਹੈ। ਇਸ ਦੇ ਨਾਲ ਰਾਜਕੁਮਾਰ ਰਾਓ ਨੂੰ ਆਖ਼ਰੀ ਵਾਰ ਸਾਨਿਆ ਮਲਹੋਤਰਾ ਦੇ ਨਾਲ 'ਹਿੱਟ: ਦਿ ਫ਼ਰਸਟ ਕੇਸ' 'ਚ ਦੇਖਿਆ ਗਿਆ ਸੀ।Screenshot_20220730-182847_Dailyhunt.jpg