ਜੰਮੂ ਕਸ਼ਮੀਰ 'ਚ ਡੀਜੀ ਜੇਲ ਹੇਮੰਤ ਲੋਹੀਆ ਦਾ ਗਲਾ ਵੱਢ ਕੇ ਕਤਲ, ਪੁਲਿਸ ਨੇ ਫ਼ਰਾਰ ਨੌਕਰ ਕੀਤਾ ਗ੍ਰਿਫ਼ਤਾਰ

in #delhi2 years ago

ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹਾਂ) ਹੇਮੰਤ ਕੁਮਾਰ ਲੋਹੀਆ ਦੀ ਹੱਤਿਆ ਤੋਂ ਸਮੁੱਚਾ ਪ੍ਰਸ਼ਾਸਨਿਕ ਸਟਾਫ਼ ਸਦਮੇ 'ਚ ਹੈ। ਉਸ ਦੇ ਘਰੇਲੂ ਨੌਕਰ ਯਾਸਿਰ ਅਹਿਮਦ ਦਾ ਨਾਂ ਮੁੱਖ ਸ਼ੱਕੀ ਵਜੋਂ ਸਾਹਮਣੇ ਆਇਆ ਹੈ। ਘਟਨਾ ਦੇ ਬਾਅਦ ਤੋਂ ਯਾਸਿਰ ਫਰਾਰ ਸੀ, ਜਿਸ ਨੂੰ ਪੁਲਿਸ ਨੇ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਉਸ ਦੀ ਗ੍ਰਿਫਤਾਰੀ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਸੀ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ ਤਾਂ ਜੋ ਸ਼ੱਕੀ ਇਲਾਕਾ ਛੱਡ ਨਾ ਸਕੇ। ਇਸ ਦੌਰਾਨ ਸ਼ੱਕੀ ਕਾਤਲ ਯਾਸਿਰ ਅਹਿਮਦ ਦੀ ਡਾਇਰੀ ਬਰਾਮਦ ਹੋਈ, ਜਿਸ ਤੋਂ ਉਸ ਦੀ ਮਾਨਸਿਕ ਸਥਿਤੀ ਦਾ ਪਤਾ ਲੱਗਦਾ ਹੈ। ਇਸ ਦੇ ਨਾਲ ਹੀ ਮ੍ਰਿਤਕ ਹੇਮੰਤ ਕੁਮਾਰ ਲੋਹੀਆਂ ਦੀ ਰਿਹਾਇਸ਼ 'ਤੇ ਉੱਚ ਅਧਿਕਾਰੀਆਂ ਦੀ ਆਵਾਜਾਈ ਲਗਾਤਾਰ ਜਾਰੀ ਹੈ।