ਬਿਜਲੀ ਮੁਲਾਜ਼ਮਾਂ ਨੇ ਸਾੜੀਆਂ ਬਿਜਲੀ ਬਿੱਲ ਦੀਆਂ ਕਾਪੀਆਂ

in #delhi2 years ago

ਪੀਐੱਸਪੀਸੀਐੱਲ ਇੰਪ. ਜੁਆਇੰਟ ਫੋਰਸ ਦੇ ਸੱਦੇ 'ਤੇ ਸਬ ਡਵੀਜ਼ਨ ਮਾਛੀਵਾੜਾ ਵਿਖੇ ਰੋਸ ਰੈਲੀ ਕੀਤੀ ਗਈ, ਜਿਸ 'ਚ ਕੇਂਦਰ ਸਰਕਾਰ ਵੱਲੋਂ ਬਿਜਲੀ ਵੰਡ ਸਿਸਟਮ ਦੇ ਨਿਜੀਕਰਨ ਲਈ ਨਵੇਂ ਕੀਤੇ ਨੋਟੀਫਿਕੇਸ਼ਨ ਦਾ ਵਿਰੋਧ ਕਰਦੇ ਹੋਏ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਵੰਡ ਸਿਸਟਮ ਦਾ ਨਿੱਜੀਕਰਨ ਹੋਣ ਨਾਲ ਸਾਰੇ ਵਰਗਾਂ ਦੇ ਖਪਤਕਾਰ ਤੇ ਮੁਲਾਜ਼ਮਾਂ 'ਤੇ ਬੁਰਾ ਪ੍ਰਭਾਵ ਪਵੇਗਾ। ਇਸ ਰੋਸ ਰੈਲੀ 'ਚ ਸਵਰਨ ਸਿੰਘ ਡਵੀਜ਼ਨ ਸਕੱਤਰ ਸਮਰਾਲਾ, ਗੁਰਚਰਨ ਸਿੰਘ ਸਬ ਡਵੀਜ਼ਨ ਪ੍ਰਧਾਨ, ਜਸਪਾਲ ਸਿੰਘ ਸਬ ਡਵੀਜ਼ਨ ਸਕੱਤਰ, ਰਾਮਪਾਲ, ਜਸਬੀਰ ਸਿੰਘ, ਅਰਵਿੰਦ ਕੁਮਾਰ, ਰਾਜ ਕੁਮਾਰ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।