ਸੰਗਰੂਰ ਵਿਚ PRTC ਦੀ ਬੱਸ ਪਲਟੀ, 8 ਸਵਾਰੀਆਂ ਜ਼ਖਮੀ

in #delhi2 years ago

ਸੰਗਰੂਰ ਤੋਂ ਸੁਨਾਮ ਰੋਡ ਉਤੇ PRTC ਦੀ ਇਕ ਬੱਸ ਪਲਟ ਗਈ। ਇਸ ਹਾਦਸੇ ਵਿਚ 8 ਲੋਕ ਜ਼ਖਮੀ ਹੋ ਗਏ ਹਨ। ਇਹ ਹਾਦਸਾ ਸਵੇਰੇ 6:30 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਸਿਰ ਵਿੱਚ ਸੱਟਾਂ ਲੱਗਣ ਕਾਰਨ ਜ਼ਖ਼ਮੀਆਂ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ।ddv.jpgਪਤਾ ਲੱਗਿਆ ਹੈ ਕਿ ਬ੍ਰੇਕ ਫੇਲ ਹੋਣ ਕਾਰਨ ਬੱਸ ਦਾ ਸੰਤੁਲਨ ਵਿਗੜਨ ਕਾਰਨ ਸੜਕ ਕਿਨਾਰੇ ਖੱਡ 'ਚ ਜਾ ਕੇ ਪਲਟ ਗਈ। ਹਾਲਾਂਕਿ ਸਵਾਰੀਆਂ ਨੇ ਬੱਸ ਦੇ ਡਰਾਈਵਰ 'ਤੇ ਦੋਸ਼ ਲਗਾਇਆ ਹੈ ਕਿ ਉਹ ਬੱਸ ਨੂੰ ਕਾਫੀ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ, ਜਿਸ ਕਾਰਨ ਹਾਦਸਾ ਵਾਪਰ ਗਿਆ।