ਤਾਏ ਦੇ ਮੁੰਡੇ ਦਾ ਵਿਆਹ ਵੇਖਣ ਆਇਆ ਨੌਜਵਾਨ ਹੋਇਆ ਲਾਪਤਾ, ਨਹਿਰ ਨੇੜਿਓਂ ਮਿਲੀ ਲਾਸ਼, ਫੈਲੀ ਸਨਸਨੀ

in #delhi2 years ago

ਬੀਤੇ ਦਿਨ ਪਿੰਡ ਜਗਦੇਵ ਕਲਾਂ ਥਾਣਾ ਰਾਜਾਸਾਂਸੀ ਦੇ ਲਾਪਤਾ ਹੋਏ ਇਕ ਨੌਜਵਾਨ ਦੀ ਅੱਜ ਸਵੇਰੇ ਸ਼ੱਕੀ ਹਾਲਾਤ 'ਚ ਲਾਹੌਰ ਬਰਾਂਚ ਨਹਿਰ ਨੇੜਿਓਂ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਲਾਸ਼ ਮਿਲਣ ’ਤੇ ਇਲਾਕੇ ਵਿਚ ਸਨਸਨੀ ਫੈਲ ਗਈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਜਗਦੇਵ ਕਲਾਂ ਨੇ ਦੱਸਿਆ ਕਿ ਉਸ ਦਾ ਭਰਾ ਹਰਪ੍ਰੀਤ ਸਿੰਘ (23) ਉਰਫ ਅਮਨ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਜਗਦੇਵ ਕਲਾਂ ਗੁਜਰਾਤ ਵਿਖੇ ਵੈਲਡਿੰਗ ਦਾ ਕੰਮ ਕਰਦਾ ਹੈ। ਉਹ 6 ਮਹੀਨੇ ਬਾਅਦ ਤਾਏ ਦੇ ਮੁੰਡੇ ਦਾ ਵਿਆਹ ਵੇਖਣ ਲਈ ਪਰਸੋਂ ਹੀ ਪਿੰਡ ਜਗਦੇਵ ਕਲਾਂ ਆਇਆ ਸੀ।