ਸੱਟੇ ਵਾਲੀਆਂ ਸਾਈਟਾਂ ਦੀ ਇਸ਼ਤਿਹਾਰਬਾਜ਼ੀ ਤੋਂ ਗੁਰੇਜ਼ ਕਰਨ ਨਿਊਜ਼ ਚੈਨਲ: ਕੇਂਦਰ

in #delhi2 years ago

ਕੇਂਦਰ ਸਰਕਾਰ ਨੇ ਨਿਊਜ਼ ਵੈੱਬਸਾਈਟਾਂ, ਓਟੀਟੀ ਪਲੈਟਫਾਰਮਾਂ ਅਤੇ ਨਿੱਜੀ ਸੈਟੇਲਾਈਟ ਚੈਨਲਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਉਨ੍ਹਾਂ ਨੂੰ ਸੱਟੇ ਲਾਉਣ ਵਾਲੀਆਂ ਸਾਈਟਾਂ ਦੀ ਇਸ਼ਤਿਹਾਰਬਾਜ਼ੀ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ ਮੁਤਾਬਕ, ‘‘ਨਿੱਜੀ ਸੈਟੇਲਾਈਟ ਟੈਲੀਵਿਜ਼ਨ ਚੈਨਲਾਂ ਨੂੰ ਮਜ਼ਬੂਤ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਾਹਰਲੇ ਆਨਲਾਈਨ ਸੱਟੇ ਲਾਉਣ ਵਾਲੇ ਪਲੈਟਫਾਰਮਾਂ ਅਤੇ/ਜਾਂ ਉਨ੍ਹਾਂ ਦੀਆਂ ਸਹਾਇਕ ਨਿਊਜ਼ ਵੈੱਬਸਾਈਟਾਂ ਜਾਂ ਇਨ੍ਹਾਂ ਪਲੈਟਫਾਰਮਾਂ ’ਤੇ ਆਪਮੁਹਾਰੇ ਚੱਲਣ ਵਾਲੀ ਅਜਿਹੀ ਕਿਸੇ ਤਰ੍ਹਾਂ ਦੀ ਵਸਤੂ/ਸੇਵਾ ਸਬੰਧੀ ਇਸ਼ਤਿਹਾਰਬਾਜ਼ੀ ਤੋਂ ਗੁਰੇਜ਼ ਕਰਨ।’’ ਇਸ ਦੇ ਨਾਲ ਹੀ ਨਿੱਜੀ ਸੈਟੇਲਾਈਟ ਟੈਲੀਵਿਜ਼ਨ ਚੈਨਲਾਂ ਨੂੰ ਐਡਵਾਈਜ਼ਰੀ ਦੀ ਉਲੰਘਣਾ ਕਰਨ ’ਤੇ ਮੌਜੂਦਾ ਕਾਨੂੰਨਾਂ ਤਹਿਤ ਸਜ਼ਾ ਦੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ। ਮੰਤਰਾਲੇ ਵੱਲੋਂ ਡਿਜੀਟਲ ਮੀਡੀਆ ਅਤੇ ਓਟੀਟੀ ਪਲੈਟਫਾਰਮਾਂ ’ਤੇ ਖ਼ਬਰਾਂ ਤੇ ਸਮੱਗਰੀ ਚਲਾਉਣ ਵਾਲੇ ਪ੍ਰਕਾਸ਼ਕਾਂ ਨੂੰ ਵੀ ਇਸੇ ਤਰ੍ਹਾਂ ਦੀ ਵੱਖਰੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।