ਕਲਾ-ਉਤਸਵ 2022-23' ਦਾ ਆਗਾਜ਼ 12 ਅਕਤੂਬਰ ਤੋਂ, ਵਿਦਿਆਰਥੀ ਇੰਝ ਲੈਣ ਭਾਗ
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਅਨੁਸਾਰ ਦੇਸ਼ ਭਰ ਸਕੂਲੀ ਬੱਚਿਆਂ ਲਈ 'ਕਲਾ-ਉਤਸਵ 2022-23' ਦਾ ਆਗਾਜ਼ ਹੋ ਗਿਆ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਸੁਸ਼ੀਲ ਨਾਥ ਨੇ ਦੱਸਿਆ ਕਿ ਨੌਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਲਈ ਆਪਣੀ ਕਲਾ ਦੀ ਪ੍ਰਦਰਸ਼ਨੀ ਕਰਨ ਦਾ ਖੁੱਲ੍ਹਾ ਮੰਚ ਜ਼ਿਲ੍ਹਾ ਮੋਹਾਲੀ ਦੇ ਸਮੂਹ ਸਰਕਾਰੀ, ਪ੍ਰਾਈਵੇਟ,ਏਡਿਡ,ਲੋਕਲ ਬਾਡੀ,ਕੇਂਦਰੀ ਸਕੂਲਾਂ ਲਈ ਖੁੱਲ੍ਹਾ ਹੈ।