ਰਾਤ ਨੂੰ ਭੋਜਨ ਖਾਣ ਤੋਂ ਬਾਅਦ ਖਾਓ ਇਹ ਚੀਜ਼ਾਂ, ਵਜ਼ਨ ਹੋਵੇਗਾ ਕੰਟਰੋਲ ਤੇ ਸਰੀਰ ਵੀ ਰਹਿੰਗਾ ਫਿੱਟ

in #food2 years ago

Screenshot_20220822-144119~2.pngAfter Dinner food tips: ਦਿਨ ਦਾ ਹਰ ਮੀਲ ਲੈਣਾ ਜ਼ਰੂਰੀ ਹੈ। ਬਹੁਤ ਸਾਰੇ ਲੋਕ ਭਾਰ ਘਟਾਉਣ ਦੇ ਕਾਰਨ ਰਾਤ ਦਾ ਖਾਣਾ ਛੱਡ ਦਿੰਦੇ ਹਨ। ਪਰ ਤੁਹਾਨੂੰ ਕਦੇ ਵੀ ਡਿਨਰ ਸਕਿੱਪ ਨਹੀਂ ਕਰਨਾ ਚਾਹੀਦਾ। ਡਾਕਟਰ ਸੌਣ ਤੋਂ 2-3 ਘੰਟੇ ਪਹਿਲਾਂ ਰਾਤ ਦਾ ਖਾਣਾ ਖਾਣ ਦੀ ਸਲਾਹ ਦਿੰਦੇ ਹਨ।ਅਜਿਹੇ 'ਚ ਕਈ ਲੋਕ ਰਾਤ ਦਾ ਖਾਣਾ ਸਮੇਂ 'ਤੇ ਲੈਂਦੇ ਹਨ। ਫਿਰ ਰਾਤ ਨੂੰ ਸੌਣ ਵੇਲੇ ਉਨ੍ਹਾਂ ਨੂੰ ਭੁੱਖ ਲੱਗ ਸਕਦੀ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੀ ਹੁੰਦਾ ਹੈ ਤਾਂ ਤੁਸੀਂ ਸੌਣ ਵੇਲੇ ਕੁਝ ਲੈ ਸਕਦੇ ਹੋ। ਡਿਨਰ ਤੋਂ ਬਾਅਦ ਕੁੱਝ ਹਲਕਾ ਲੈਣ ਨਾਲ ਤੁਹਾਡੀ ਭੁੱਖ ਘੱਟ ਜਾਵੇਗੀ ਨਾਲ ਹੀ ਤੁਹਾਨੂੰ ਸਵੇਰੇ ਚੰਗਾ ਮਹਿਸੂਸ ਹੋਵੇਗਾ ਅਤੇ ਤੁਸੀਂ ਐਂਰਜੈਟਿਕ ਵੀ ਰਹੋਗੇ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਡਿਨਰ ਤੋਂ ਬਾਅਦ ਕੀ ਖਾ ਸਕਦੇ ਹੋ।

ਦੁੱਧ: ਰਾਤ ਨੂੰ ਦੁੱਧ ਪੀਣਾ ਚਾਹੀਦਾ ਹੈ। ਸਿਹਤ ਮਾਹਿਰ ਵੀ ਸੌਣ ਵੇਲੇ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਜੇਕਰ ਤੁਸੀਂ ਰਾਤ ਨੂੰ ਜਲਦੀ ਖਾਂਦੇ ਹੋ ਤਾਂ ਡਿਨਰ ਤੋਂ ਬਾਅਦ ਦੁੱਧ ਪੀ ਸਕਦੇ ਹੋ। ਦੁੱਧ ਤੁਹਾਡੇ ਸਰੀਰ ਨੂੰ ਐਨਰਜ਼ੀ ਦਿੰਦਾ ਹੈ ਨਾਲ ਹੀ ਇਹ ਭੋਜਨ ਨੂੰ ਪਚਾਉਣ 'ਚ ਵੀ ਮਦਦ ਕਰਦਾ ਹੈ। ਤੁਸੀਂ ਹਲਦੀ ਵਾਲਾ ਦੁੱਧ ਪੀ ਸਕਦੇ ਹੋ।
ਜੀਰਾ ਅਤੇ ਧਨੀਆ ਪਾਊਡਰ: ਤੁਸੀਂ ਡਿਨਰ ਤੋਂ ਕੁਝ ਦੇਰ ਬਾਅਦ ਜੀਰਾ ਅਤੇ ਧਨੀਆ ਪਾਊਡਰ ਦਾ ਸੇਵਨ ਕਰ ਸਕਦੇ ਹੋ। ਜੇਕਰ ਤੁਹਾਨੂੰ ਕਬਜ਼ ਬਣੀ ਰਹਿੰਦੀ ਹੈ ਤਾਂ ਸੌਂਦੇ ਸਮੇਂ ਜੀਰਾ ਅਤੇ ਧਨੀਆ ਪਾਊਡਰ ਕੋਸੇ ਪਾਣੀ ਦੇ ਨਾਲ ਲੈ ਸਕਦੇ ਹੋ। ਇਸ ਨਾਲ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਸਰੀਰ ਦੀ ਸਫ਼ਾਈ ਹੁੰਦੀ ਹੈ।
ਗੁਣਗੁਣਾ ਪਾਣੀ: ਤੁਸੀਂ ਡਿਨਰ ਤੋਂ 1 ਘੰਟੇ ਬਾਅਦ ਗੁਣਗੁਣਾ ਪਾਣੀ ਵੀ ਪੀ ਸਕਦੇ ਹੋ। ਗੁਣਗੁਣਾ ਪਾਣੀ ਪੀਣ ਨਾਲ ਸਰੀਰ ਨੂੰ ਡੀਟੌਕਸਫਾਈ ਕੀਤਾ ਜਾਂਦਾ ਹੈ। ਇਸ ਨਾਲ ਸਵੇਰੇ ਪੇਟ ਆਸਾਨੀ ਨਾਲ ਸਾਫ ਹੋ ਜਾਂਦਾ ਹੈ ਅਤੇ ਕਬਜ਼ ਨਹੀਂ ਹੁੰਦੀ।