ਨੀਰੂ ਬਾਜਵਾ-ਤਰਸੇਮ ਜੱਸੜ ਤੋਂ ਬਾਅਦ ਸ਼ੈੱਫ ਵਿਕਾਸ ਖੰਨਾ ਕੁੱਲ੍ਹੜ ਪੀਜ਼ੇ ਦੀ ਰੇਹੜੀ 'ਤੇ ਪਹੁੰਚੇ
ਜਲੰਧਰ ਦੇ ਮਸ਼ਹੂਰ ਕਪਲ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਦਾ ਕੁੱਲ੍ਹੜ ਪੀਜ਼ਾ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਜਿਸਦਾ ਸਵਾਦ ਚੱਖਣ ਲਈ ਨਾ ਸਿਰਫ ਲੋਕ ਸਗੋ ਕਈ ਸਿਤਾਰੇ ਵੀ ਜਲੰਧਰ ਪਹੁੰਚ ਚੁੱਕੇ ਹਨ। ਦੱਸ ਦੇਈਏ ਕਿ ਅਦਾਕਾਰ ਤਰਸੇਮ ਜੱਸੜ (Tarsem Jassar) ਅਤੇ ਨੀਰੂ ਬਾਜਵਾ (Neeru Bajwa) ਤੋਂ ਬਾਅਦ ਹੁਣ ਮਸ਼ਹੂਰ ਸ਼ੈੱਫ ਵਿਕਾਸ ਖੰਨਾ (Chef Vikas Khanna) ਵੀ ਕੁੱਲ੍ਹੜ ਪੀਜ਼ੇ ਦਾ ਸਵਾਦ ਚੱਖਣ ਲਈ ਜਲੰਧਰ ਪਹੁੰਚੇ। ਜਿਸਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਤੁਸੀ ਵੀ ਵੇਖੋ ਇਹ ਵੀਡੀਓ...ਸ਼ੈੱਫ ਵਿਕਾਸ ਖੰਨਾ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਲਿਖਿਆ- ਮੈਜ਼ੀਕਲ ਕੁੱਲ੍ਹੜ ਪੀਜ਼ਾ. ਦੱਸ ਦੇਈਏ ਕਿ ਜਲੰਧਰ ਦੇ ਮਸ਼ਹੂਰ ਕਪਲ ਦਾ ਕੁੱਲ੍ਹੜ ਪੀਜ਼ਾ ਹਰ ਪਾਸੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਜਿਸਨੂੰ ਲੋਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।