ਲ਼ਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵਲੋਂ ਕੁੰਵਰ ਹਸਪਤਾਲ ’ਚ ਖੂਨਦਾਨ ਕੈਂਪ ਲਗਾਇਆ

in #amritsar2 years ago

ਲ਼ਾਈਫ ਕੇਅਰ ਐIMG_20220503_092018.jpgਜੂਕੇਸ਼ਨ ਵੈਲਫੇਅਰ ਸੁਸਾਇਟੀ ਵਲੋਂ ਕੁੰਵਰ ਹਸਪਤਾਲ ’ਚ ਖੂਨਦਾਨ ਕੈਂਪ ਲਗਾਇਆ

ਲ਼ਾਈਫ ਕੇਅਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ (ਰਜਿ.) ਵਲੋਂ ਤੀਜਾ ਖੂਨਦਾਨ ਕੈਂਪ ਐਤਵਾਰ ਨੂੰ ਕੁੰਵਰ ਹਸਪਤਾਲ ਓਸੀਐੱਮ ਮਿੱਲ ਖੰਡਵਾਲਾ ਵਿਖੇ ਕੇਵੀਆਈ ਬਲੱਡ ਬੈਂਕ ਮਜੀਠਾ ਰੋਡ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਖੂਨਦਾਨ ਕੈਂਪ ਵਿਚ ਮੁੱਖ ਮਹਿਮਾਨ ਹਲਕਾ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਸ਼ਾਮਿਲ ਹੋਏ, ਜਦ ਕਿ ਜਿਲ੍ਹਾ ਰੈਸਲੰਿਗ ਐਸੋਸੀਏਸ਼ਨ ਦੇ ਪ੍ਰਧਾਨ ਮਨੋਹਰ ਲਾਲ ਐਂਥਨੀ ਪਹਿਲਵਾਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਉਪਰੰਤ ਸੁਸਾਇਟੀ ਦੇ ਸਰਪ੍ਰਸਤ ਡਾ. ਕੁੰਵਰ ਵਿਸ਼ਾਲ, ਚੇਅਰਮੈਨ ਦੀਪਕ ਸੂਰੀ ਅਤੇ ਪ੍ਰਧਾਨ ਕਸ਼ਮੀਰ ਸਹੋਤਾ ਨੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਅਤੇ ਐਂਥਨੀ ਪਹਿਲਵਾਨ ਦਾ ਨਿੱਘਾ ਸਵਾਗਤ ਕੀਤਾ। ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਿਧਾਇਕ ਡਾ. ਸੰਧੂ ਅਤੇ ਐਂਥਨੀ ਪਹਿਲਵਾਨ ਨੇ ਸਾਂਝੇ ਰੀਬਨ ਕੱਟ ਕੇ ਕੀਤਾ। ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਖੂਨਦਾਨ ਕਰਨਾ ਮਾਨਵਤਾ ਦੀ ਸੇਵਾ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਦੇਣਾ ਹੈ। ਖੂਨਦਾਨ ਨਾਲ ਅਸੀ ਮਾਨਵਤਾ ਦੀ ਸੇਵਾ ਵਿਚ ਆਪਣਾ ਬੇਸ਼ਕੀਮਤੀ ਯੋਗਦਾਨ ਦੇ ਕੇ ਕਿਸੇ ਦੀ ਜਾਨ ਬਚਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਖੂਨਦਾਨ ਦਾਨ ਜੀਵਨਦਾਨ ਹੈ। ਐਂਥਨੀ ਪਹਿਲਵਾਨ ਨੇ ਕਿਹਾ ਕਿ ਇਹ ਕੈਂਪ ਲਗਾਉਣਾ ਸੁਸਾਇਟੀ ਪ੍ਰਬੰਧਕਾਂ ਵਲੋਂ ਕੀਤਾ ਗਿਆ ਵੱਡਾ ਉਪਰਾਲਾ ਹੈ ਅਤੇ ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪੇ੍ਰੇਰਿਤ ਕਰਨ ਲਈ ਸੁਸਾਇਟੀ ਦੇ ਸਾਰੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਇਸ ਉਪਰੰਤ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਵਿਧਾਇਕ ਡਾ. ਜਸਬੀਰ ਸਿੰਘ, ਮਨੋਹਰ ਲਾਲ ਐਂਥਨੀ ਪਹਿਲਵਾਨ, ਸੁਸਾਇਟੀ ਦੇ ਸਰਪ੍ਰਸਤ ਡਾ. ਕੁੰਵਰ ਵਿਸ਼ਾਲ, ਚੇਅਰਮੈਨ ਦੀਪਕ ਸੂਰੀ ਅਤੇ ਪ੍ਰਧਾਨ ਕਸ਼ਮੀਰ ਸਹੋਤਾ ਨੇ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ। ਸੁਸਾਇਟੀ ਪ੍ਰਬੰਧਕਾਂ ਵਲੋਂ ਸਾਰੇ ਮਹਿਮਾਨਾਂ ਨੂੰ ਵੀ ਸਿਰੋਪਾਓ ਅਤੇ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕਿਹਾ ਕਿ ਇਹ ਖੂਨਦਾਨ ਕੈਂਪਾਂ ਦੀ ਲੜੀ ਅਗਾਂਹ ਵੀ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਸਾਡੀ ਸੁਸਾਰਿਟੀ ਸਮਾਜ ਸੇਵੀ ਕਾਰਜਾਂ ਵਿਚ ਇਸੇ ਤਰ੍ਹਾਂ ਯੋਗਦਾਨ ਪਾਉਂਦੀ ਰਹੇਗੀ। ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਸੁੁਸਾਇਟੀ ਮੈਂਬਰਾਂ ਵਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਉਹ ਆਪਣੇ ਵਲੋਂ ਹਰ ਸਹਿਯੋਗ ਸੁਸਾਇਟੀ ਨੂੰ ਦੇਣਗੇ। ਕੈਂਪ ਵਿਚ 60 ਯੂਨਿਟ ਖੂਨ ਇਕੱਤਰ ਗਿਆ। ਇਸ ਮੌਕੇ ਜਨਰਲ ਸੈਕਟਰੀ ਹਰਪਾਲ ਸੰਧੂ, ਹਰਜਿੰਦਰ ਸਿੰਘ, ਨਿਸ਼ਾਨ ਸਿੰਘ, ਮਨਦੀਪ ਸਿੰਘ, ਸਤਨਾਮ ਸਿੰਘ, ਨਿਸ਼ਾਨ ਸਿੰਘ ਅਟਾਰੀ, ਹਰਜਿੰਦਰ ਸਿੰਘ ਅਟਾਰੀ, ਐੱਸਕੇ ਬਿੰਦਰਾ, ਉਘੇ ਸਮਾਜ ਸੇਵਕ ਹੈਪੀ ਤੇਜਪਾਲ, ਹਰਪਾਲ ਸੰਧੂ, ਵਨੀਤ ਕੁਮਾਰ, ਰੋਹਿਤ ਪਾਸੀ, ਮਨਦੀਪ ਸੰਧੂ, ਵਿਸ਼ਾਲ ਸਿੰਘ ਲਾਲੀ, ਵਰੁਣ ਰਾਣਾ, ਵੇਦ ਪ੍ਰਕਾਸ਼ ਬਬਲੂ, ਰੂਪਾ ਸ਼ਰਮਾ, ਸੰਦੀਪ ਸੰਧੂ, ਅਲਕਾ ਮਦਾਨ, ਰਮਨਜੀਤ ਕੌਰ ਆਦਿ ਮੌਜੂਦ ਸਨ।