ਮਹਿਲਾ ਪੱਤਰਕਾਰ ਵਿਰੱਧ ਪੁਲਿਸ ਵਲੋ ਦਰਜ ਕੀਤੇ ਕੇਸ ਦੀ ਜਾਂਚ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਏ.ਡੀ.ਸੀ.ਪੀ

in #amritsar2 years ago

ਜ਼ਿਲਾ ਪੁਲਸ ਵਲੋਂ ਮਹਿਲਾ ਪੱਤਰਕਾਰ

Screenshot_2022-05-02-21-41-45-57_439a3fec0400f8974d35eed09a31f914.jpg

IMG_20220502_214226.jpg

ਮਤਾ ਦੇਵਗਨ ਖਿਲਾਫ ਦਰਜ ਕੀਤੇ ਗਏ ਅਪਰਾਧਿਕ ਮਾਮਲੇ ਵਿਚ ਪੁਲਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਏ. ਡੀ. ਸੀ. ਪੀ. ਵਿਰਕ ਨੂੰ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਪੂਰੇ ਤੱਥਾਂ ਦੀ ਰਿਪੋਰਟ ਬਣਾ ਕੇ ਉਨਾਂ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਹਨ, ਜਿਸ ਤੋਂ ਬਾਅਦ ਪੁਲਸ ਦੀ ਜਾਂਚ ਟੀਮ ਵਾਰਦਾਤ ਦੇ ਸਾਰੇ ਤੱਥਾਂ ਨੂੰ ਇਕੱਠਾ ਕਰਨ ਵਿੱਚ ਜੁੱਟ ਗਈ ਹੈ। ਅੰਮਿ੍ਰਤਸਰ ਪ੍ਰੈਸ ਕਲੱਬ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਗਿੱਲ ਦੀ ਅਗਵਾਈ ਹੇਠ ਅੱਜ ਸੈਕੜੇ ਪੱਤਰਕਾਰ ਪੁਲਸ ਕਮਿਸ਼ਨਰ ਦਫ਼ਤਰ ਵਿਖੇ ਇਕੱਠੇ ਹੋਏ ਅਤੇ ਪੱਤਰਕਾਰ ਮਮਤਾ ਦੇਵਗਨ ਖਿਲਾਫ ਦਰਜ ਕੀਤੇ ਗਏ ਅਪਰਾਧਿਕ ਮਾਮਲੇ ਦੀ ਜਾਂਚ ਕਰਕੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨ ਨੂੰ ਕਿਹਾ ਸੀ, ਜਿਸ ਤੋਂ ਬਾਅਦ ਪੁਲਸ ਕਮਿਸ਼ਨਰ ਵਲੋਂ ਮਾਮਲੇ ਦੀ ਜਾਂਚ ਵਿਚ ਤੇਜ਼ੀ ਲਿਆਂਦੀ ਗਈ ਅਤੇ ਇਹ ਭਰੋਸਾ ਵੀ ਦਿੱਤਾ ਗਿਆ ਕਿ ਜੇਕਰ ਮਾਮਲੇ ਵਿਚ ਪੱਤਰਕਾਰ ਦੀ ਕੋਈ ਸ਼ਮੂਲੀਅਤ ਸਾਹਮਣੇ ਨਹੀਂ ਆਈ ਤਾਂ ਉਨਾਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ।
ਹਰ ਤੱਥ ਨੂੰ ਬਰੀਕੀ ਨਾਲ ਘੋਖ ਕੇ ਤਿਆਰ ਕੀਤੀ ਜਾਵੇਗੀ ਰਿਪੋਰਟ : ਪੁਲਸ ਕਮਿਸ਼ਨਰ

ਇੱਥੇ ਇਹ ਵੀ ਦੱਸਣਯੋਗ ਹੈ ਕਿ 4 ਦਿਨ ਪਹਿਲਾਂ ਕਿਸੇ ਦਬਾਅ ਹੇਠ ਆ ਕੇ ਮਹਿਲਾ ਪੱਤਰਕਾਰ ਵਿਰੁੱਧ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦਾ ਅੰਮਿ੍ਰਤਸਰ ਪ੍ਰੈਸ ਕਲੱਬ ਐਸੋਸੀਏਸ਼ਨ ਨੇ ਸਖਤ ਵਿਰੋਧ ਕੀਤਾ ਸੀ ਅਤੇ ਪੁਲਸ ਨੂੰ ਇਸ ਮਾਮਲੇ ਦੀ ਜਾਂਚ ਲਈ ਮਜ਼ਬੂਰ ਕੀਤਾ ਗਿਆ। ਮਹਿਲਾ ਪੱਤਰਕਾਰ ਖਿਲਾਫ ਦਰਜ ਕੀਤੇ ਗਏ ਝੂਠੇ ਮਾਮਲੇ ਦੀ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਪੂਰਾ ਪੱਤਰਕਾਰ ਭਾਈਚਾਰਾ ਸੜਕਾਂ ’ਤੇ ਉਤੱਰਿਆ ਅਤੇ ਪੰਜਾਬ ਭਰ ਵਿਚ ਇਸ ਦੇ ਅੰਦੋਲਨ ਦੀ ਚਿਤਾਵਨੀ ਦਿੱਤੀ ਗਈ ਸੀ।
ਪੁਲਸ ਕਮਿਸ਼ਨਰ ਵਲੋਂ ਇਹ ਵੀ ਭਰੋਸਾ ਦਿੱਤਾ ਗਿਆ ਹੈ ਕਿ ਭਵਿੱਖ ਵਿਚ ਪੱਤਰਕਾਰ ਵਿਰੁੱਧ ਜੇਕਰ ਪੁਲਸ ਕੋਈ ਵੀ ਅਪਰਾਧਿਕ ਮਾਮਲਾ ਦਰਜ ਕਰੇਗੀ ਤਾਂ ਉਸ ਤੋਂ ਪਹਿਲਾਂ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਜਾਂਚ ਤੋਂ ਬਾਅਦ ਹੀ ਮਾਮਲਾ ਦਰਜ ਹੋਵੇਗਾ। ਇਸ ਵਾਰ ਐਸੋਸੀਏਸ਼ਨ ਨੇ ਵੀ ਆਪਣੀ ਸਹਿਮਤੀ ਜਤਾਈ ਅਤੇ ਕਿਹਾ ਕਿ ਜੇਕਰ ਉਨਾਂ ਦਾ ਪੱਤਰਕਾਰ ਕੋਈ ਅਪਰਾਧ ਕਰਦਾ ਹੈ ਤਾਂ ਪੁਲਸ ਬੇਝਿਜਕ ਉਸ ਖਿਲਾਫ ਕੇਸ ਦਰਜ ਕਰ ਸਕਦੀ ਹੈ ਅਤੇ ਜੇਕਰ ਝੂਠਾ ਮਾਮਲਾ ਦਰਜ ਕੀਤਾ ਗਿਆ ਤਾਂ ਐਸੋਸੀਏਸ਼ਨ ਉਸ ਦਾ ਡੱਟ ਕੇ ਵਿਰੋਧ ਕਰੇਗੀ।
ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਗਿੱਲ ਨੇ ਕਿਹਾ ਕਿ ਜਿਸ ਤਰਾਂ ਨਾਲ ਪੱਤਰਕਾਰਾਂ ਨੇ ਆਪਣੀ ਇੱਕਜੁੱਟਤਾ ਦਿਖਾਈ ਹੈ ਆਉਣ ਵਾਲੇ ਸਮੇਂ ਵਿਚ ਵੀ ਹਰ ਮਾਮਲੇ ਨੂੰ ਇੱਕ ਹੋ ਕੇ ਲੜਿਆ ਜਾਵੇਗਾ ਅਤੇ ਜੇਕਰ ਜ਼ਿਲ ਪੁਲਸ ਅਤੇ ਪ੍ਰਸ਼ਾਸਨ ਕਿਸੇ ਤਰਾਂ ਦਾ ਵੀ ਧੱਕਾ ਕਰਦਾ ਹੈ ਤਾਂ ਉਸ ਦਾ ਐਸੋਸੀਏਸ਼ਨ ਡੱਟ ਕੇ ਵਿਰੋਧ ਕਰਦੀ ਰਹੇਗੀ। ਪੱਤਰਕਾਰਾਂ ’ਤੇ ਇਸ ਤਰਾਂ ਦਾ ਹਮਲਾ ਲੋਕਤੰਤਰ ਦੇ ਚੌਥੇ ਥੰਮ ’ਤੇ ਹਮਲਾ ਕਰਾਰ ਦਿੱਤਾ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜ਼ਿਲਾ ਪੁਲਸ ਨੂੰ ਸਮੇਂ ਸਿਰ ਜਾਂਚ ਕਰਨ ਨੂੰ ਕਿਹਾ ਗਿਆ ਹੈ ਅਤੇ ਜਲਦ ਹੀ ਇਸ ਮਾਮਲੇ ਦੇ ਤੱਥਾਂ ਨੂੰ ਸਾਹਮਣੇ ਲਿਆਦਾ ਜਾਵੇਗਾ, ਜਿਸ ਤੋਂ ਬਾਅਦ ਪੱਤਰਕਾਰ ਐਸੋਸੀਏਸ਼ਨ ਆਪਣੀ ਅਗਲੀ ਰਣਨੀਤੀ ਤੈਅ ਕਰੇਗੀ।