ਪਿੰਡ ਉਪਲ ਤੋਂ ਨਕਾਬਪੋਸ਼ ਲੁਟੇਰੇ ਨਕਦੀ ਅਤੇ ਮੋਬਾਇਲ ਖੋਹ ਕੇ ਹੋਏ ਫ਼ਰਾਰ

in #gurdaspur2 years ago

ਪਿੰਡ ਉਪਲ ਤੋਂ ਨਕਾਬਪੋਸ਼ ਲੁਟੇਰੇ ਨਕਦੀ ਅਤੇ ਮੋਬਾਇਲ ਖੋਹ ਕੇ ਹੋਏ ਫ਼ਰਾਰ
IMG-20220424-WA0040.jpg
ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਵੱਲੋਂ ਵੈਟਰਨਰੀ ਫਾਰਮਾਸਿਸਟ ਤੋਂ ਦਾਤਰ ਦੀ ਨੋਕ ਤੇ ਨਕਦੀ ਅਤੇ ਦੋ ਮੋਬਾਇਲ ਖੋਹ ਕੇ ਰਫੂਚੱਕਰ ਹੋ ਗਏ ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਵੈਟਰਨਰੀ ਫਾਰਮਾਸਿਸਟ ਹਰਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਸਾਹਿਲੇ ਚੱਕ ਨੇ ਦੱਸਿਆ ਕਿ ਉਹ ਆਪਣੇ ਪਿੰਡ ਪ੍ਰਾਈਵੇਟ ਪਸ਼ੂਆਂ ਦਾ ਕਲੀਨਿਕ ਖੋਲ੍ਹ ਕੇ ਆਪਣੇ ਕਾਰੋਬਾਰ ਕਰਦਾ ਹੈ ਬੀਤੀ ਰਾਤ ਕਰੀਬ ਅੱਠ ਵਜੇ ਜਦੋਂ ਉਹ ਗੁਰਦਾਸਪੁਰ ਦੇ ਪਿੰਡ ਉੱਪਲ ਤੋਂ ਕਿਸਾਨ ਦੀ ਬਿਮਾਰ ਪਸ਼ੂ ਦੀ ਜਾਂਚ ਕਰਕੇ ਆਪਣੇ ਪਿੰਡ ਵਾਪਸ ਆ ਰਿਹਾ ਸੀ ਤਾਂ ਜ਼ਿਲ੍ਹਾ ਪੱਧਰੀ ਸਰਕਾਰੀ ਗਊਸ਼ਾਲਾ ਦੇ ਨਜ਼ਦੀਕ ਪਿਛੋਂ ਆਏ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਤੇ ਦਾਤਰ ਨਾਲ ਜਾਨੋਂ ਮਾਰਨ ਦਾ ਡਰਾਵਾ ਦਿੰਦੇ ਹੋਏ ਉਸ ਦੀ ਜੇਬ ਵਿਚੋਂ ਕਰੀਬ ਪੰਜ ਹਜਾਰ ਰੁਪਏ ਅਤੇ ਸੈਮਸੰਗ ਦੇ ਦੋ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ ਘਟਨਾ ਸਬੰਧੀ ਥਾਣਾ ਕਲਾਨੌਰ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ