ਨਗਰ ਸੁਧਾਰ ਟਰੱਸਟ ਦੇ ਪੀੜਤ ਕਿਸਾਨਾਂ ਦਾ ਧਰਨਾ ਇੱਕ 113ਵੇਂ ਦਿਨ ਵਿਚ ਹੋਇਆ ਦਾਖਲ

in #gurdaspur2 years ago

ਨਗਰ ਸੁਧਾਰ ਟਰੱਸਟ ਦੇ ਪੀੜਤ ਕਿਸਾਨਾਂ ਦਾ ਧਰਨਾ ਇੱਕ 113ਵੇਂ ਦਿਨ ਵਿਚ ਹੋਇਆ ਦਾਖਲ
IMG-20220502-WA0107.jpg
ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਹੋਈ ਮੀਟਿੰਗ ਦੌਰਾਨ ਉਨ੍ਹਾਂ ਨੇ ਮਈ ਮਹੀਨੇ ਵਿਚ ਅਦਾਇਗੀਆਂ ਦਾ ਵਿਸ਼ਵਾਸ ਦਿਵਾਇਆ
ਗੁਰਦਾਸਪੁਰ ਦੇ ਨਗਰ ਸੁਧਾਰ ਟਰੱਸਟ ਸਕੀਮ ਨੰਬਰ ਸੱਤ ਦੇ ਪੀਡ਼ਤ ਕਿਸਾਨ ਜੋ ਆਪਣੇ ਦਸ ਸਾਲ ਤੋਂ ਬਕਾਇਆ ਪਏ ਜ਼ਮੀਨ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ ਉਨ੍ਹਾਂ ਦਾ ਧਰਨਾ ਅੱਜ ਇੱਕ ਸੌ ਤੇਰ ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਇਸੇ ਦੌਰਾਨ ਪੀੜਤ ਕਿਸਾਨਾਂ ਅਤੇ ਗ਼ਰੀਬ ਤੇ ਕਿਸਾਨ ਮੋਰਚੇ ਦਾ ਇਕ ਡੈਪੂਟੇਸ਼ਨ ਡਿਪਟੀ ਕਮਿਸ਼ਨਰ ਸਾਹਿਬ ਸ੍ਰੀ ਮੁਹੰਮਦ ਅਸ਼ਫਾਕ ਉੱਲਾ ਨੂੰ ਮਿਲਿਆ ਅਤੇ ਮੁਆਵਜ਼ੇ ਬਾਰੇ ਚੱਲ ਰਹੀ ਕਾਰਵਾਈ ਬਾਰੇ ਜਾਣਕਾਰੀ ਪ੍ਰਾਪਤ ਕੀਤੀ ।ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਪਲਾਟਾਂ ਅਤੇ ਹੋਰ ਜਾਇਦਾਦਾਂ ਦੀਆਂ ਨਿਲਾਮੀਆਂ ਪੈਂਡਿੰਗ ਹਨ ਜੋ ਇਸ ਮਹੀਨੇ ਕਰਕੇ ਉਨ੍ਹਾਂ ਦੀ ਜੋ ਵਸੂਲੀ ਹੋਵੇਗੀ ਉਹ ਫੌਰੀ ਤੌਰ ਤੇ ਕਿਸਾਨਾਂ ਨੂੰ ਨਾਲੋ ਨਾਲ ਹੀ ਅਦਾ ਕਰ ਦਿੱਤੀ ਜਾਵੇਗੀ ਅਤੇ ਉਨ੍ਹਾਂ ਆਸ ਜਤਾਈ ਕਿ ਮਈ ਮਹੀਨੇ ਵਿੱਚ ਕਿਸਾਨਾਂ ਦੀ ਸਾਰੀ ਅਦਾਇਗੀ ਹੋ ਜਾਵੇਗੀ ।ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪੰਜਾਬ ਸਰਕਾਰ ਕੋਲੋਂ ਵੀ ਢਾਈ ਕਰੋੜ ਰੁਪਏ ਦੀ ਮੰਗ ਕਰ ਲਈ ਗਈ ਹੈ ਜੋ ਜਲਦੀ ਹੀ ਪ੍ਰਾਪਤ ਹੋਣ ਦੀ ਆਸ ਹੈ ।ਡਿਪਟੀ ਕਮਿਸ਼ਨਰ ਹੁਰਾਂ ਵੱਲੋਂ ਇਹ ਵੀ ਯਕੀਨ ਦਿਵਾਇਆ ਗਿਆ ਕਿ ਜਿੰਨਾ ਜਰਸੀ ਕਰਾਸ ਕਿਸਾਨਾਂ ਦੀ ਅਦਾਇਗੀ ਨਹੀਂ ਹੋ ਜਾਂਦੀ ਉਨ੍ਹਾਂ ਚੇਅਰ ਤੀਕਰ ਨਗਰ ਸੁਧਾਰ ਟਰੱਸਟ ਦੇ ਕਿਸੇ ਵੀ ਹੋਰ ਸਕੀਮ ਨੂੰ ਪਾਸ ਨਹੀਂ ਕੀਤਾ ਜਾਵੇਗਾ ।ਮੀਟਿੰਗ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਮੰਗ ਕੀਤੀ ਗਈ ਕਿ ਇਹ ਅਦਾਇਗੀ ਜਿੰਨੀ ਜਲਦੀ ਹੋ ਸਕੇ ਕਿਸਾਨਾਂ ਨੂੰ ਦੱਸੀ ਜਾਵੇ ਤਾਂ ਕਿ ਕਿਸਾਨ ਆਪਣਾ ਪੁਨਰ ਸਥਾਪਤੀ ਦਾ ਕਾਰਜ ਸਿਰੇ ਚੜ੍ਹਾ ਸਕਣ