ਨਵੀਂ ਬਣ ਰਹੀ ਸੜਕ ਦੇ ਦੋਵਾਂ ਕਿਨਾਰਿਆਂ ਤੇ ਪੁਰਾਣੀ ਇੱਟ ਲੱਗਣ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਰੋਸ

in #shri2 years ago

ਪਿੰਡ ਚੀਮਾ ਖੁੱਡੀ ਵਿਖੇ ਨਵੀਂ ਬਣ ਰਹੀ ਸੜਕ ਦੇ ਦੋਵਾਂ ਕਿਨਾਰਿਆਂ ਤੇ ਪੁਰਾਣੀ ਇੱਟ ਲੱਗਣ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਰੋਸ

IMG-20220614-WA0008.jpg

           ਸ੍ਰੀ ਹਰਗੋਬਿੰਦਪੁਰ -   ਇੱਥੋਂ ਥੋੜੀ ਦੂਰ ਪਿੰਡ ਚੀਮਾਂ ਖੁੱਡੀ ਵਿਖੇ ਨਵੇਂ ਬਣ ਰਹੀ ਸੜਕ ਦੇ ਦੋਵਾਂ ਕਿਨਾਰਿਆਂ ਤੇ ਪੁਰਾਣੀ ਅਤੇ ਪਿੱਲੀ ਇੱਟ ਲੱਗਣ ਕਾਰਨ ਪਿੰਡ ਵਾਸੀਆਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈਇਸ ਸਮੇਂ ਪਿੰਡ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਸੜਕ ਪਹਿਲਾਂ ਵੀ ਇੱਕ ਦੋ ਵਾਰੀ ਨਵੀਂ ਬਣ ਚੁੱਕੀ ਹੈ ਜਿਸ  ਜਿਸ ਚ ਘਟੀਆ ਤੇ ਘੱਟ ਮਟੀਰੀਅਲ ਦੀ ਵਰਤੋਂ ਕਾਰਨ ਇਹ ਬਹੁਤ ਛੇਤੀ ਟੁੱਟ ਜਾਂਦੀ ਰਹੀ  ਪਿੰਡ ਵਾਸੀਆਂ ਨੇ ਕਿਹਾ ਕਿ ਹੁਣ ਇਹ ਨਵੀਂ ਬਣ ਰਹੀ ਸੜਕ ਵਿਚ ਘਟੀਆ ਤੇ ਘੱਟ ਮਟੀਰੀਅਲ ਦੀ ਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ  ਪਿੰਡ ਵਾਸੀਆਂ ਨੇ ਕਿਹਾ ਕਿ ਹਲਕੇ ਵਿੱਚ ਜਿੰਨੀਆਂ ਵੀ ਸਡ਼ਕਾਂ ਨਵੀਂਆਂ ਬਣੀਆਂ ਹਨ ਜਾਂ ਰਿਪੇਅਰ ਹੋੲੀਅਾਂ ਹਨ ੳੁਨ੍ਹਾਂ ਦਾ ਤਕਰੀਬਨ ਸਿਰਫ਼ ਇੱਕੋ ਹੀ ਜੇ ਈ ਹੋਣ ਕਾਰਨ ਸੜਕਾਂ ਵਿੱਚ ਪੂਰੇ ਮਟੀਰੀਅਲ ਦੀ ਵਰਤੋਂ ਨਹੀਂ ਹੁੰਦੀ ਰਹੀ ਜਿਸ ਕਾਰਨ ਸੜਕਾਂ ਬਣਦਿਆਂ ਸਾਰ ਹੀ ਉਖੜਨੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਸ ਦਾ ਜ਼ਿੰਮੇਵਾਰ ਜੇ ਈ ਹੁੰਦਾ ਹੈ ਜੋ ਕਿ ਘਟੀਆ ਤੇ ਘੱਟਮਟੀਰੀਅਲ ਵਾਲੀਆ  ਸੜਕਾਂ ਨੂੰ ਪਾਸ ਕਰਦਾ ਹੈ ਇਸ ਸਬੰਧੀ ਜਦ ਸਬੰਧਤ ਮਹਿਕਮੇ ਦੇ ਐਕਸੀਅਨ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਫੋਨ ਨਹੀਂ ਚੁੱਕਿਆ