ਪਿੰਡ ਚੀਮਾਂ ਖੁੱਡੀ ਦੇ ਮੋੜ ਤੇ ਠੰਢੇ ਮਿੱਠੇ ਜਲ ਦੀ ਛਬੀਲ ਲਾਈ ਗਈ

in #shri2 years ago

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾਡ਼ੇ ਨੂੰ ਸਮਰਪਤ ਪਿੰਡ ਚੀਮਾਂ ਖੁੱਡੀ ਦੇ ਮੋੜ ਤੇ ਠੰਢੇ ਮਿੱਠੇ ਜਲ ਦੀ ਛਬੀਲ ਲਾਈ ਗਈ
IMG-20220608-WA0001.jpg

ਸ੍ਰੀ ਹਰਗੋਬਿੰਦਪੁਰ 7 ਜੂਨ - ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾਡ਼ੇ ਨੂੰ ਸਮਰਪਤ ਪਿੰਡ ਚੀਮਾ ਖੁੱਡੀ ਦੇ ਮੋੜ ਤੇ ਹਰ ਸਾਲ ਦੀ ਤਰ੍ਹਾਂ ਠੰਢੇ ਮਿੱਠੇ ਜਲ ਦੀ ਛਬੀਲ ਪਿੰਡ ਵਾਸੀਆਂ ਵੱਲੋਂ ਲਾਈ ਗਈ ਇਹ ਛਬੀਲ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 5 ਵਜੇ ਤੱਕ ਚੱਲੀ ਜਿਸ ਵਿੱਚ ਬਾਬਾ ਚੇਅਰਮੈਨ ਪ੍ਰੈੱਸ ਜਸਮੀਤ ਸਿੰਘ ਰਣਜੋਧ ਸਿੰਘ ਸਰਵਣ ਸਿੰਘ ਹਰਮਨਜੀਤ ਸਿੰਘ ਜੋਗਾ ਸਿੰਘ ਨਿਸ਼ਾਨ ਸਿੰਘ ਗੁਰਨਾਮ ਸਿੰਘ ਸੁਖਵਿੰਦਰ ਸਿੰਘ ਜਤਿੰਦਰ ਸਿੰਘ ਜਵਾਲਾ ਸਿੰਘ ਨੇ ਸਾਰਾ ਦਿਨ ਛਬੀਲ ਦੀ ਸੇਵਾ ਕੀਤੀ ਅਤੇ ਸੰਗਤਾਂ ਨੂੰ ਹੱਥ ਜੋੜ ਜੋੜ ਕੇ ਬੜੀ ਨਿਮਰਤਾ ਸਹਿਤ ਠੰਢਾ ਮਿੱਠਾ ਜਲ ਛਕਾਇਆ ਅਜੇ ਪ੍ਰਸ਼ਾਦ ਦਿੱਤਾ ਉਥੇ ਬੱਸਾਂ ਕਾਰਾਂ ਟੈਕਸੀਆਂ ਆਦਿ ਨੂੰ ਰੋਕ ਰੋਕ ਕੇ ਬੜੀ ਨਿਮਰਤਾ ਨਾਲ ਠੰਢਾ ਜਲ ਛਕਾਇਆ ਅਤੇ ਠੰਡੇ ਮਿੱਠੇ ਜਲ ਦੀਆਂ ਬੋਤਲਾਂ ਅਤੇ ਪ੍ਰਸ਼ਾਦ ਵੀ ਦਿੱਤਾ