ਗਰਭਵਤੀ ਪਤਨੀ ਦਾ ਅਲਟਰਾਸਾਊਂਡ ਕਰਵਾਉਣ ਗਏ ਵਿਅਕਤੀ ਦੇ ਉੱਡੇ ਹੋਸ਼, ਬੱਚੇ ਦੀ ਜਗ੍ਹਾ ਦਿਸੀ ਸਪੋਰਟਸ ਕਾਰ

in #punjab2 years ago

2022_8image_09_40_100138881ultrasound.jpgਇੰਟਰਨੈਸ਼ਨਲ ਡੈਸਕ- ਅਜਿਹਾ ਲੱਗ ਰਿਹਾ ਹੈ ਕਿ ਅੱਜ-ਕੱਲ ਦੁਨੀਆ ’ਚ ਕੁਝ ਜ਼ਿਆਦਾ ਹੀ ਅਜੀਬ ਘਟਨਾਵਾਂ ਹੁੰਦੀਆਂ ਜਾ ਰਹੀਆਂ ਹਨ। ਆਮ ਤੌਰ ’ਤੇ ਜਦੋਂ ਵੀ ਕੋਈ ਜੋੜਾ ਕਲੀਨਿਕ ’ਚ ਅਲਟਰਾਸਾਊਂਡ ਕਰਵਾਉਣ ਲਈ ਡਾਕਟਰ ਕੋਲ ਜਾਂਦਾ ਹੈ, ਤਾਂ ਉਨ੍ਹਾਂ ਦੇ ਮਨ ਵਿਚ ਕੁਝ ਸਵਾਲ ਹੁੰਦੇ ਹਨ। ਉਨ੍ਹਾਂ ਦਾ ਹੋਣ ਵਾਲਾ ਬੱਚਾ ਪੇਟ ’ਚ ਕੀ ਕਰ ਰਿਹਾ ਹੋਵੇਗਾ, ਕਿਹੋ ਜਿਹਾ ਦਿਸਦਾ ਹੋਵੇਗਾ? ਪਰ ਤੁਸੀਂ ਸੋਚੋ ਕਿ ਤੁਸੀਂ ਆਪਣੀ ਪਤਨੀ ਨੂੰ ਲੈ ਕੇ ਡਾਕਟਰ ਕੋਲ ਜਾਂਦੇ ਹੋ ਅਤੇ ਉਹ ਕਹੇ ਕਿ ਮੁਬਾਰਕ ਹੋਵੇ, ਤੁਸੀਂ ਸਪੋਰਟਸ ਕਾਰ ਦੇ ਪਿਤਾ ਬਣਨ ਵਾਲੇ ਹੋ।ਉਸ ਸਮੇਂ ਤੁਹਾਡੀ ਹਾਲਤ ਸੱਚਮੁੱਚ ਦੇਖਣ ਵਾਲੀ ਹੋਵੇਗੀ। ਅਜਿਹਾ ਹੀ ਕੁਝ ਇਕ ਵਿਅਕਤੀ ਨਾਲ ਹੋਇਆ, ਜਦੋਂ ਉਹ ਆਪਣੀ ਪਤਨੀ ਨੂੰ ਡਾਕਟਰ ਕੋਲ ਲੈ ਕੇ ਗਿਆ। ਫੇਸਬੁੱਕ ’ਤੇ ਇਕ ਯੂਜ਼ਰ ਨੇ ਇਕ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ। ਜਦੋਂ ਉਹ ਆਪਣੀ ਗਰਭਵਤੀ ਪਤਨੀ ਦਾ ਚੈਕਅੱਪ ਕਰਵਾਉਣ ਲਈ ਡਾਕਟਰ ਕੋਲ ਗਿਆ ਤਾਂ ਅਲਟਰਾਸਾਊਂਡ ’ਚ ਪੇਟ ਦੇ ਅੰਦਰ ਸਪੋਰਟਸ ਕਾਰ ਵਰਗੀ ਸ਼ਕਲ ਦਿਖਾਈ ਦਿੱਤੀ। ਇਹ ਦੇਖ ਕੇ ਪਤੀ-ਪਤਨੀ ਦੋਵੇਂ ਹੈਰਾਨ ਰਹਿ ਗਏ।