Maharashtra Political Crisis : ਏਕਨਾਥ ਸ਼ਿੰਦੇ ਨਾਲ ਅਸਾਮ ਜਾ ਰਹੇ ਬਾਗੀ ਵਿਧਾਇਕ, ਨਿਤਿਨ ਰਾਉਤ ਦਾ ਭਾਜਪਾ 'ਤੇ ਆਰੋਪ

in #punjab2 years ago

ਮਹਾਰਾਸ਼ਟਰ ਵਿੱਚ ਸਿਆਸੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਮੁੱਖ ਮੰਤਰੀ ਊਧਵ ਠਾਕਰੇ ਦੇ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਸ਼ਿਵ ਸੈਨਾ ਨੇਤਾ ਏਕਨਾਥ ਸ਼ਿੰਦੇ ਪਾਰਟੀ ਦੇ 34 ਵਿਧਾਇਕਾਂ ਅਤੇ 7 ਆਜ਼ਾਦ ਉਮੀਦਵਾਰਾਂ ਦੇ ਨਾਲ ਸੂਰਤ ਤੋਂ ਗੁਹਾਟੀ ਲਈ ਰਵਾਨਾ ਹੋ ਗਏ ਹਨ। ਮੁੰਬਈ : ਮਹਾਰਾਸ਼ਟਰ ਵਿੱਚ ਸਿਆਸੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਮੁੱਖ ਮੰਤਰੀ ਊਧਵ ਠਾਕਰੇ ਦੇ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਸ਼ਿਵ ਸੈਨਾ ਨੇਤਾ ਏਕਨਾਥ ਸ਼ਿੰਦੇ ਪਾਰਟੀ ਦੇ 34 ਵਿਧਾਇਕਾਂ ਅਤੇ 7 ਆਜ਼ਾਦ ਉਮੀਦਵਾਰਾਂ ਦੇ ਨਾਲ ਸੂਰਤ ਤੋਂ ਗੁਹਾਟੀ ਲਈ ਰਵਾਨਾ ਹੋ ਗਏ ਹਨ। ਇਹ ਵਿਧਾਇਕ ਅਗਲੇ ਕੁਝ ਦਿਨਾਂ ਤੱਕ ਇੱਥੇ ਰਹਿਣਗੇ।

ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਸ਼ਿਵ ਸੈਨਾ ਵਿਧਾਇਕ ਨਿਤਿਨ ਦੇਸ਼ਮੁਖ ਨੂੰ ਬੰਧਕ ਬਣਾਏ ਜਾਣ ਦਾ ਦੋਸ਼ ਲਗਾਇਆ ਹੈ। ਬੀਜੇਪੀ ਨੇ ਸੂਰਤ ਵਿੱਚ ਨਿਤਿਨ ਦੇਸ਼ਮੁਖ ਨੂੰ ਬੰਧਕ ਬਣਾ ਲਿਆ ਹੈ। ਸੰਜੇ ਰਾਉਤ ਨੇ ਟਵੀਟ ਕਰਕੇ ਦੋਸ਼ ਲਗਾਇਆ ਹੈ ਕਿ ਜਦੋਂ ਨਿਤਿਨ ਦੇਸ਼ਮੁਖ ਨੇ ਖੁਦ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਜਰਾਤ ਪੁਲਿਸ ਅਤੇ ਗੁੰਡਿਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ।11EFBFC5-685F-4689-A4C2-A7F6C1951096.webp