ਮੁਹਾਲੀ: ਏਆਈਜੀ ਆਸ਼ੀਸ਼ ਕਪੂਰ ਦੇ ਘਰ ਵਿਜੀਲੈਂਸ ਦਾ ਛਾਪਾ

in #punjab2 years ago

ਇਥੋਂ ਦੇ ਸੈਕਟਰ-88 ਵਿੱਚ ਰਹਿੰਦੇ ਪੰਜਾਬ ਪੁਲੀਸ ਦੇ ਏਆਈਜੀ ਆਸ਼ੀਸ਼ ਕਪੂਰ ਦੇ ਘਰ ਵਿਜੀਲੈਂਸ ਦੀ ਵਿਸ਼ੇਸ਼ ਟੀਮ ਵੱਲੋਂ ਛਾਪਾ ਮਾਰਿਆ ਗਿਆ। ਆਸ਼ੀਸ਼ ਕਪੂਰ ਖੁਦ ਵਿਜੀਲੈਂਸ ਵਿਭਾਗ ਦੇ ਏਆਈਜੀ ਸੇਵਾਵਾਂ ਨਿਭਾਅ ਚੁੱਕੇ ਹਨ। ਉਹ ਮੁਹਾਲੀ ਵਿੱਚ ਐੱਸਪੀ ਸਿਟੀ ਵੀ ਰਹਿ ਚੁੱਕੇ ਹਨ। ਪੁਲੀਸ ਅਧਿਕਾਰੀ ਉਤੇ ਆਮਦਨ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਦੋਸ਼ ਹੈ। ਵਿਜੀਲੈਂਸ ਦੀ ਤਕਨੀਕੀ ਟੀਮ ਅੱਜ ਸਵੇਰੇ ਉਨ੍ਹਾਂ ਦੀ ਕੋਠੀ ਦੀ ਪੈਮਾਇਸ਼ ਕਰਨ ਪਹੁੰਚ ਗਈ। ਇਸ ਮੌਕੇ ਏਆਈਜੀ ਆਸ਼ੀਸ਼ ਕਪੂਰ ਵੀ ਮੌਕੇ 'ਤੇ ਮੌਜੂਦ ਸਨ ਪਰ ਉਨ੍ਹਾਂ ਨੇ ਇਸ ਮੁੱਦੇ 'ਤੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ।