"ਪੌਪਕੌਰਨ" ਭਾਰ ਘਟਾਉਣ 'ਚ ਨਿਭਾਉਂਦਾ ਹੈ ਵੱਡੀ ਭੂਮਿਕਾ, ਇੰਝ ਕਰੋ ਸੇਵਨ

in #punjab2 years ago

Weight Loss Diet Tips: ਘੱਟ ਕੈਲੋਰੀ ਤੇ ਫਾਈਬਰ ਨਾਲ ਭਰਪੂਰ ਹੋਣ ਕਾਰਨ ਪੌਪਕੌਰਨ ਨੂੰ ਇੱਕ ਵਧੀਆ ਸਨੈਕ ਮੰਨਿਆ ਜਾਂਦਾ ਹੈ। ਕਈ ਵਾਰ ਜਦੋਂ ਅਸੀਂ ਕੋਈ ਫਿਲਮ ਦੇਖਣ ਜਾਈਏ ਜਾਂ ਘਰ ਵਿੱਚ ਵੀ ਫਿਲਮ ਦੇਖਣ ਦਾ ਪ੍ਰੋਗਰਾਮ ਬਣਾਈਏ ਤਾਂ ਅਸੀਂ ਇੱਕ ਕਟੋਰੀ ਭਰ ਕੇ ਪੌਪਕੌਰਨ ਰੱਖ ਲੈਂਦੇ ਹਾਂ। ਅਸੀਂ ਸੋਚਦੇ ਹਾਂ ਕਿ ਪੌਪਕੌਰਨ ਇੱਕ ਹੈਲਥੀ ਸਨੈਕ ਹੈ ਤੇ ਇਹ ਹੋਰ ਫਾਸਟ ਫੂਡ ਤਰ੍ਹਾਂ ਸਾਡੀ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਏਗਾ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪੌਪਕੌਰਨ ਗੁਣਾਂ ਨਾਲ ਭਰਪੂਰ ਹੁੰਦੇ ਹਨ। ਪੌਪਕਾਰਨ ਵਿੱਚ ਫਾਈਬਰ, ਪੌਲੀਫੇਨੋਲਿਕ ਮਿਸ਼ਰਣ, ਐਂਟੀਆਕਸੀਡੈਂਟ, ਵਿਟਾਮਿਨ ਬੀ ਕੰਪਲੈਕਸ ਅਤੇ ਮੈਗਨੀਸ਼ੀਅਮ ਵਰਗੇ ਤੱਤ ਹੁੰਦੇ ਹਨ। ਇਸ ਕਾਰਨ ਇਸ ਨੂੰ ਇੱਕ ਹਲਕਾ ਤੇ ਸਿਹਤਮੰਦ ਸਨੈਕ ਕਿਹਾ ਜਾਂਦਾ ਹੈ। ਪੌਪਕਾਰਨ ਸੁਆਦ ਹੋਣ ਦੇ ਨਾਲ ਨਾਲ ਸਾਡਾ ਭਾਰ ਘਟਾਉਣ ਵਿੱਚ ਸਾਡੀ ਮਦਦ ਕਰ ਸਕਦਾ ਹੈ।

ਇਸ ਤਾਂ ਸਭ ਜਾਣਦੇ ਹਨ ਕਿ ਪੌਪਕਾਰਨ ਸਾਬਤ ਅਨਾਜ ਹੁੰਦਾ ਹੈ ਤੇ ਸਿਹਤ ਮਾਹਿਰ ਕਹਿੰਦੇ ਹਨ ਕਿ ਸਾਬਤ ਅਨਾਜ ਖਾਣ ਨਾਲ ਸਾਡੀ ਸਿਹਤ ਨੂੰ ਬਹੁਤ ਲਾਭ ਮਿਲਦੇ ਹਨ ਤੇ ਸ਼ੂਗਰ (ਟਾਈਪ 2) ਦਾ ਖਤਰਾ ਵਿੱਚ ਘੱਟ ਹੁੰਦਾ ਹੈ। ਪੌਪਕਾਰਨ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ ਅਤੇ ਦਿਲ ਦੀਆਂ ਸਮੱਸਿਆਵਾਂ ਵੀ ਘੱਟ ਹੁੰਦੀਆਂ ਹਨ।Takht-Sri-Damdama-Sahib-Talwandi-Sabo-124-16635781773x2.jpg