ਸ਼ਰਨਾ ਭਰਾ ਬਾਦਲਾਂ ਨਾਲ ਹੱਥ ਮਿਲਾ ਕੇ ਸਿਆਸੀ ਆਤਮ ਹੱਤਿਆ ਕਰ ਰਹੇ ਨੇ : ਭੋਮਾ

in #delhi2 years ago

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਇਕ ਮੀਟਿੰਗ ਤੋਂ ਬਾਅਦ ਪ੍ਰੈਸ ਬਿਆਨ ਜਾਰੀ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਸਾਬਕਾ ਪ੍ਰਧਾਨ ਸਰਨਾ ਭਰਾਵਾਂ ’ਤੇ ਦੋਸ਼ ਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪਿਛਲੇ 3-4 ਮਹੀਨਿਆਂ ਤੋਂ ਬਾਦਲਾਂ ਨਾਲ, ਜੋ ਗੁਪਤ ਸਮਝੌਤਾ ਚੱਲ ਰਿਹਾ ਹੈ, ਉਹ ਬਹੁਤ ਜਲਦੀ ਸੰਗਤਾਂ ਦੀ ਕਚਹਿਰੀ ਵਿਚ ਬੇਨਕਾਬ ਹੋਣ ਜਾ ਰਿਹਾ ਹੈ।