ਨਿੱਜੀ ਹਸਪਤਾਲ 'ਚ ਦਾਖਲ ਹੋ ਕੇ ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਨਰਸ ਦਾ ਕੀਤਾ ਕਤਲ
ਸ਼ਹਿਰ ਦੇ ਪਰਲ ਹਸਪਤਾਲ ਵਿੱਚ ਦੇਰ ਰਾਤ ਇਕ ਨੌਜਵਾਨ ਨੇ ਨਰਸ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਕਤਲ ਦੀ ਖਬਰ ਹਸਪਤਾਲ ਦੇ ਸਟਾਫ ਨੂੰ ਉਦੋਂ ਮਿਲੀ ਜਦੋਂ ਇਕ ਮੈਂਬਰ ਨਰਸ ਨੂੰ ਬੁਲਾਉਣ ਲਈ ਛੱਤ 'ਤੇ ਗਿਆ। ਉਸ ਨੇ ਛੱਤ 'ਤੇ ਖੂਨ ਨਾਲ ਲਥਪਥ ਨਰਸ ਬਲਜਿੰਦਰ ਕੌਰ ਨੂੰ ਦੇਖਿਆ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਤਲ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।