ਦਿੱਲੀ 'ਚ ਤੇਜ਼ ਰਫ਼ਤਾਰ ਕਾਰ ਨੇ ਬਸ ਨੂੰ ਮਾਰੀ ਟੱਕਰ, ਪਰਿਵਾਰ ਦੇ 3 ਜੀਆਂ ਦੀ ਮੌਤ, 2 ਗੰਭੀਰ

in #accident2 years ago

1657953601_Accident-16579536013x2.jpgAccident in Delhi: ਦੇਸ਼ ਦੀ ਰਾਜਧਾਨੀ ਦਿੱਲੀ (Delhi News) ਵਿੱਚ ਸੋਮਵਾਰ ਸਵੇਰੇ ਇੱਕ ਦਰਦਨਾਕ ਹਾਦਸਾ (Road Accident) ਵਾਪਰਿਆ। ਅੱਜ ਸਵੇਰੇ ਡੀਟੀਸੀ ਦੀ ਕਲੱਸਟਰ ਬੱਸ ਅਤੇ ਆਈ20 ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ ਵਿੱਚ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ (3 Killed in Car-bus Accident) ਹੋ ਗਈ, ਜਦੋਂ ਕਿ ਦੋ ਲੋਕ ਗੰਭੀਰ ਜ਼ਖ਼ਮੀ ਹੋ ਗਏ।

ਕਾਰ ਵਿੱਚ ਸਵਾਰ ਪਰਿਵਾਰ ਹਿਮਾਚਲ ਤੋਂ ਵਾਪਸ ਆ ਰਿਹਾ ਸੀ। ਨੰਗਲੀ ਹਾਈਵੇਅ ਦੇ ਨੇੜੇ ਹੀ ਪਹੁੰਚਿਆ ਸੀ ਕਿ ਬੱਸ ਸਟੈਂਡ 'ਤੇ ਖੜ੍ਹੀ ਡੀਟੀਸੀ ਕਲੱਸਟਰ ਬੱਸ ਨਾਲ ਕਾਰ ਦੀ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਸੁੱਤੀ ਪਈ ਸੀ, ਜਿਸ ਕਾਰਨ ਇੰਨਾ ਵੱਡਾ ਹਾਦਸਾ ਵਾਪਰ ਗਿਆ। ਇਸ ਕਾਰ ਦੀ ਰਫ਼ਤਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਾਦਸੇ ਤੋਂ ਬਾਅਦ ਕਾਰ ਦਾ ਅਗਲਾ ਹਿੱਸਾ ਉੱਡ ਗਿਆ।

ਮ੍ਰਿਤਕਾਂ ਦੀ ਪਛਾਣ 50 ਸਾਲਾ ਜਮੁਨਾ, 26 ਸਾਲਾ ਜੋਤੀ ਅਤੇ 28 ਸਾਲਾ ਨਿਸ਼ਾ ਵਜੋਂ ਹੋਈ ਹੈ, ਜਦਕਿ ਅਨੂ ਨਾਂ ਦੇ ਵਿਅਕਤੀ ਅਤੇ ਅਥਰਵ ਨਾਂ ਦੇ 2 ਸਾਲਾ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੋਵਾਂ ਨੂੰ ਬਾਬੂ ਜਗਜੀਵਨ ਰਾਮ ਹਸਪਤਾਲ ਤੋਂ ਫੋਰਟਿਸ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।

Sort:  

आपकी सभी खबरों को लाइक कर दिया है, सहयोग अपेक्षित आपसे