ਅੰਤਰ ਕਾਲਜ ਜੋਗਰਫੀ ਕੁਇਜ਼ ਮੁਕਾਬਲੇ ( ਬਠਿੰਡਾ ਜੋਨ ) ਕਾਲਜ ਦੇ ਬਾਟਨੀ ਵਿਭਾਗ ਵਿੱਚ ਆਯੋਜਿਤ ਕੀਤੇ ਗਏ।

in #faridkot2 years ago

ਫ਼ਰੀਦਕੋਟ 15 ਮਈ (ਜਗਤਾਰ ਜੱਗਾ )ਸਰਕਾਰੀ ਬ੍ਰਿਜਿੰਦਰਾ ਕਾਲਜ ਦੇ ਜੋਗਰਫ਼ੀ ਵਿਭਾਗ ਦੀ 'ਸਰ ਹਮਬੋਲਟ ਜੋਗਰਫ਼ਰਜ ਐਸੋਸ਼ੀਏਸ਼ਨ' ਵਲੋਂ 'ਐਸੋਸ਼ੀਏਸ਼ਨ ਆਫ ਪੰਜਾਬ ਜੋਗਰਫ਼ਰਜ' ਦੇ ਸਹਿਯੋਗ ਨਾਲ ਕਾਲਜ ਦੇ ਪ੍ਰਿੰਸੀਪਲ ਪ੍ਰੋ. ਡਾ ਪਰਮਿੰਦਰ ਸਿੰਘ ਜੀ ਦੀ ਯੋਗ ਰਹਿਨੁਮਾਈ ਅਧੀਨ ਅੰਤਰ ਕਾਲਜ ਜੋਗਰਫੀ ਕੁਇਜ਼ ਮੁਕਾਬਲੇ ( ਬਠਿੰਡਾ ਜੋਨ ) ਕਾਲਜ ਦੇ ਬਾਟਨੀ ਵਿਭਾਗ ਵਿੱਚ ਆਯੋਜਿਤ ਕੀਤੇ ਗਏ। ਇਸ ਮੌਕੇ ਪ੍ਰੋ ਅਰਮਿੰਦਰ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਸਭਨਾਂ ਨੂੰ ਜੀ ਆਇਆਂ ਕਿਹਾ ਅਤੇ ਕੁਇਜ਼ ਮੁਕਾਬਲੇ ਬਾਰੇ ਜਾਣਕਾਰੀ ਦਿੱਤੀ। ਇਸ ਕੁਇਜ਼ ਮੁਕਾਬਲੇ ਵਿੱਚ ਪ੍ਰੋ . ਜਸਪਾਲ ਸਿੰਘ (ਸਰਕਾਰੀ ਕਾਲਜ , ਮੋਹਾਲੀ ) ਮੁੱਖ ਮਹਿਮਾਨ ਅਤੇ ਪ੍ਰੋ.ਜਤਿੰਦਰਜੀਤ ਸਿੰਘ ਖਾਲਸਾ(ਰਿਟਾ. ਐਸੋਸੀਏਟ ਪ੍ਰੋਫੈਸਰ) ਅਤੇ ਓਹਨਾਂ ਦੀ ਧਰਮ ਸੁਪਤਨੀ ਮੈਡਮ ਮਨਜੀਤ ਕੌਰ (ਰਿਟਾ ਪ੍ਰਿੰਸੀਪਲ) ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ । ਇਸ ਕੁਇਜ਼ ਮੁਕਾਬਲੇ ਵਿੱਚ ਬਠਿੰਡਾ ਜੋਨ ਦੀਆਂ 9 ਟੀਮਾਂ ਨਾਲ ਬਤੌਰ ਇੰਚਾਰਜ ਪ੍ਰੋ . ਹਰਬੰਸ ਸਿੰਘ ਪਦਮ( ਗਾਂਧੀ ਮੈਮੋਰੀਅਲ ਕਾਲਜ), ਪ੍ਰੋ . ਜਰਨੈਲ ਸਿੰਘ ( ਸਰਕਾਰੀ ਕਾਲਜ, ਕੋਟਕਪੂਰਾ), ਪ੍ਰੋ. ਮਨਜੀਤ ਸਿੰਘ (ਸਰਕਾਰੀ ਕਾਲਜ, ਮੁਕਤਸਰ), ਪ੍ਰੋ . ਸਿਕੰਦਰਜੀਤ ਸਿੰਘ ( ਸਰਕਾਰੀ ਕਾਲਜ, ਬਠਿੰਡਾ), ਪ੍ਰੋ ਹਰਕੀਰਤ ਸਿੰਘ (ਬਾਬਾ ਫਰੀਦ ਕਾਲਜ, ਦਿਉਣ ਬਠਿੰਡਾ), ਪ੍ਰੋ. ਤਲਵਿੰਦਰ ਸਿੰਘ (ਸਰਕਾਰੀ ਕਾਲਜ, ਫਾਜ਼ਿਲਕਾ) ਅਤੇ ਪ੍ਰੋ . ਰੰਜਨਾ ( ਪੰਜਾਬ ਡਿਗਰੀ ਕਾਲਜ ) ਕਾਲਜ ਪਹੁੰਚੇ। ਇਸ ਕੁਇਜ਼ ਮੁਕਬਾਲੇ ਵਿੱਚ ਸਰਕਾਰੀ ਬ੍ਰਿਜਿੰਦਰਾ ਕਾਲਜ ਦੀ ਟੀਮ ਨੇ ਪਹਿਲਾ ਸਥਾਨ , ਬਾਬਾ ਫਰੀਦ ਕਾਲਜ,ਦਿਉਣ (ਬਠਿੰਡਾ) ਦੀ ਟੀਮ ਨੇ ਦੂਜਾ ਸਥਾਨ, ਐਮ. ਆਰ . ਸਰਕਾਰੀ ਕਾਲਜ ਫਾਜ਼ਿਲਕਾ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ । ਇਸ ਮੌਕੇ ਜੇਤੂ ਟੀਮਾਂ ਨੂੰ ਸਰਟਫਿਕੇਟ, ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਭਾਗੀਦਾਰ ਵਿਦਿਆਰਥੀਆਂ ਨੂੰ ਵੀ ਸਰਟੀਫਿਕੇਟ ਵੰਡੇ ਗਏ। ਕੁਇਜ਼ ਮਾਸਟਰ ਦੀ ਭੂਮਿਕਾ ਪ੍ਰੋ. ਗੁਰਲਾਲ ਸਿੰਘ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਮੁੱਖ ਮਹਿਮਾਨ ਪ੍ਰੋ. ਜਸਪਾਲ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਜੋਗਰਫ਼ੀ ਵਿਸ਼ੇ ਨਾਲ ਸਬੰਧਿਤ ਆਪਣੇ ਤਜ਼ਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ । ਓਹਨਾਂ ਵੱਲੋਂ ਜੌਗਰਫੀ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।ਇਸ ਮੌਕੇ ਕਾਲਜ ਪ੍ਰਿੰਸੀਪਲ ਪ੍ਰੋ.( ਡਾ.) ਪਰਮਿੰਦਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਅੱਗੇ ਤੋਂ ਵੀ ਇਸ ਤਰ੍ਹਾ ਦੇ ਮੁਕਾਬਲਿਆਂ ਵਿੱਚ ਵਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਵਿੱਚ ਜੋਗਰਫੀ ਵਿਭਾਗ ਦੇ ਪ੍ਰੋ. ਮਨਿੰਦਰ ਕੌਰ, ਸ.ਕੰਵਰਜੀਤ ਸਿੰਘ ( ਐਸ.ਐਲ.ਏ.) ਨਰਿੰਦਰ ਸਿੰਘ ਅਤੇ ਵਿਦਿਆਰਥੀਆਂ ਨੇ ਅਹਿਮ ਯੋਗਦਾਨ ਪਾਇਆ। ਇਸ ਮੌਕੇ ਪ੍ਰੋ. ਮੀਨੂ ਗੁਪਤਾ , ਡਾ. ਨਰਿੰਦਰਜੀਤ ਸਿੰਘ ਬਰਾੜ , ਪ੍ਰੋ . ਵਰਿੰਦਰ ਮੱਕੜ , ਪ੍ਰੋ . ਬੂਟਾ ਸਿੰਘ, ਪ੍ਰੋ ਅਮਿਤ ਜੋਸ਼ੀ , ਡਾ. ਨਛੱਤਰ ਸਿੰਘ, ਪ੍ਰੋ. ਅਮਨਪ੍ਰੀਤ ਕੌਰ , ਡਾ. ਵੀਰਪਾਲ ਕੌਰ, ਪ੍ਰੋ. ਇੰਦਰਦੀਪ ਸਿੰਘ , ਡਾ. ਪ੍ਰਿਯੰਕਾ ਮੌਂਗਾ , ਪ੍ਰੋ. ਨਵਪ੍ਰੀਤ ਅਰੋੜਾ , ਪ੍ਰੋ . ਸੁਖਪਾਲ ਕੌਰ , ਪ੍ਰੋ. ਜੋਤਮਨਿੰਦਰ ਸਿੰਘ , ਪ੍ਰੋ ਗਗਨਦੀਪ ਸਿੰਘ, ਡਾ. ਹਰਪ੍ਰੀਤ ਸਿੰਘ ਆਦਿ ਵਿਸ਼ੇਸ ਰੂਪ ਵਿੱਚ ਹਾਜ਼ਰ ਸਨ। ਅੰਤ ਵਿੱਚ ਪ੍ਰੋ. ਨਵਦੀਪ ਸਿੰਘ ( ਮੁੱਖੀ , ਜੋਗਰਫੀ ਵਿਭਾਗ ਨੇ ਸਭਨਾਂ ਦਾ ਧੰਨਵਾਦ ਕੀਤਾ ।IMG-20220515-WA0001.jpg