ਪ੍ਰਧਾਨ ਮੰਤਰੀ ਸਵੈ ਨਿਧੀ ਯੋਜਨਾ ਦੇ ਤਹਿਤ ਚੈੱਕ ਵੰਡੇ

in #faridkot2 years ago

27 - FARIDKOT -02.jpg
ਫ਼ਰੀਦਕੋਟ, 28 ਮਈ ( ਜਗਤਾਰ) ਦੇਸ਼ ਦੀ ਸਰਕਾਰ ਨੇ ਆਮ ਲੋਕਾਂ ਦੇ ਫਾਇਦੇ ਲਈ ਬਹੁਤ ਸਾਰੀਆਂ ਭਲਾਈ ਸਕੀਮਾਂ ਦੀ ਸ਼ੁਰੂਅਾਤ ਕੀਤੀ ਹੋਈ ਹੈ ਜਿਸ ਦੇ ਤਹਿਤ ਆਮ ਜਨਤਾ ਫ਼ਾਇਦਾ ਉਠਾ ਰਹੀ ਹੈ ਅਤੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿੱਚ ਕਾਮਯਾਬ ਹੋ ਰਹੀ ਹੈ। ਇਨ੍ਹਾਂ ਸਕੀਮਾਂ ਵਿੱਚੋਂ ਪ੍ਰਧਾਨਮੰਤਰੀ ਸਵੈ ਨਿਧੀ ਯੋਜਨਾ ਦੇ ਤਹਿਤ ਫ਼ਰੀਦਕੋਟ ਦੇ ਲੋਕਾਂ ਨੇ ਬਹੁਤ ਲਾਹਾ ਲਿਆ ਹੈ ਅਤੇ ਉਹ ਇਸ ਸਕੀਮ ਤੋਂ ਸੰਤੁਸ਼ਟ ਹਨ ਅਤੇ ਮੋਦੀ ਸਰਕਾਰ ਦਾ ਵਾਰ ਵਾਰ ਧੰਨਵਾਦ ਕਰ ਰਹੇ ਹਨ । ਪ੍ਰਧਾਨਮੰਤਰੀ ਸਵੈ ਨਿਧੀ ਯੋਜਨਾ ਦੇ ਤਹਿਤ ਅੱਜ ਫਰੀਦਕੋਟ ਵਿਖੇ 20 ਲੋਕਾਂ ਨੂੰ ਚੈੱਕ ਵੰਡੇ ਗਏ। ਜਿਨ੍ਹਾਂ ਵਿਚ ਕੁਝ ਚੈਕ ਮੁਦਰਾ ਯੋਜਨਾ ਦੇ ਤਹਿਤ ਵੀ ਦਿੱਤੇ ਗਏ। ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਆਫਿਸ ਵਿਖੇ ਆਯੋਜਿਤ ਇਕ ਸਮਾਂਰੋਹ 'ਚ ਲਾਭਪਾਤਰੀਆਂ ਨੂੰ ਇਹ ਚੈੱਕ ਪ੍ਰਦਾਨ ਕੀਤੇ ਗਏ। ਸਮਾਰੋਹ ਦੇ ਮੁੱਖ ਮਹਿਮਾਨ ਜ਼ੋਨਲ ਆਫਿਸ ਦੇ ਜ਼ੋਨਲ ਮੈਨੇਜਰ ਕੁਲਦੀਪ ਸਿੰਘ ਗਿੱਲ ਰਹੇ ।

ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਦੇ ਤਹਿਤ ਛੋਟੇ ਛੋਟੇ ਕੰਮ ਕਾਰ ਕਰਨ ਵਾਲੇ ਲੋਕਾਂ ਨੂੰ 10 ਹਜ਼ਾਰ ਰੁਪਏ ਤੱਕ ਦੀ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਇਹ ਰਾਸ਼ੀ ਜੇ ਲਾਭਪਾਤਰੀ ਨਿਸਚਤ ਸਮੇਂ ਦੇ ਅਧੀਨ ਕਿਸ਼ਤਾਂ ਦੇ ਰੂਪ ਵਿਚ ਵਾਪਸ ਬੈਂਕ ਨੂੰ ਮੋੜਦਾ ਹੈ ਤਾਂ ਉਹ ਦੁਬਾਰਾ ਫਿਰ ਤੋਂ ਇਸ ਤੋਂ ਵੱਡੀ ਰਾਸ਼ੀ ਕਰਜ਼ ਦੇ ਤੌਰ ਤੇ ਲੈਣ ਦਾ ਹੱਕਦਾਰ ਹੋ ਜਾਂਦਾ ਹੈ। ਬੈਂਕ ਅਧਿਕਾਰੀਆਂ ਦੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਲਾਭਪਾਤਰੀਆਂ ਨੂੰ ਦਿਸ਼ਾ ਨਿਰਦੇਸ਼ ਦੇ ਕੇ ਆਪਣਾ ਇਹ ਕਰਜ਼ ਸਹੀ ਸਮੇਂ ਅੰਦਰ ਵਾਪਸ ਬੈਂਕ ਨੂੰ ਦੇਣ ਲਈ ਪ੍ਰੇਰਦੇ ਹਨ ਅਤੇ ਦੁਬਾਰਾ ਇਸ ਤੋਂ ਵੱਡਾ ਲਾਹਾ ਲੈਣ ਦਾ ਮੌਕਾ ਪ੍ਰਦਾਨ ਕਰਦੇ ਹਨ। ਪ੍ਰਧਾਨਮੰਤਰੀ ਸਵੈਨਿਧੀ ਯੋਜਨਾ ਦੇ ਤਹਿਤ ਅੱਜ ਵੀ ਲੋਕਾਂ ਨੂੰ 10-10 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈੱਕ ਪ੍ਰਦਾਨ ਕੀਤੇ ਗਏ ਅਤੇ ਨਾਲ ਹੀ ਮੁਦਰਾ ਯੋਜਨਾ ਦੇ ਤਹਿਤ ਵੀ ਪੰਜ ਲੱਖ ਰੁਪਏ ਦੇ ਚੈਕ ਜਾਰੀ ਕੀਤੀ ਗਈ ।

ਕੁਲਦੀਪ ਸਿੰਘ ਗਿੱਲ ਜ਼ੋਨਲ ਮੈਨੇਜਰ ਪੰਜਾਬ ਐਂਡ ਸਿੰਧ ਬੈਕ ਫ਼ਰੀਦਕੋਟ ਨੇ ਦੱਸਿਆ ਕਿ ਮੋਦੀ ਸਰਕਾਰ ਦੁਆਰਾ ਚਲਾਈ ਗਈ ਇਹ ਸਕੀਮ ਪ੍ਰਧਾਨਮੰਤਰੀ ਸਵੈ ਨਿਧੀ ਯੋਜਨਾ ਅਤੇ ਮੁਦਰਾ ਯੋਜਨਾ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ। ਇਸ ਸਕੀਮ ਤਹਿਤ ਕਰਜ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੇ ਆਪਣੇ ਕੰਮਕਾਰ ਨੂੰ ਵਧੀਆ ਤਰੀਕੇ ਨਾਲ ਚਲਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਸਤਰ ਉੱਚਾ ਕੀਤਾ ਹੈ। ਉਹ ਮੋਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ ਅਤੇ ਇਹ ਵੀ ਮਹਿਸੂਸ ਕਰਦੇ ਹਨ ਕਿ ਇਹ ਦਿੱੱਤਾ ਗਿਆ ਕਰਜ਼ ਸਹੀ ਸਮੇਂ ਅੰਦਰ ਬੈਂਕ ਨੂੰ ਵਾਪਸ ਕਰਨ ਤਾਂ ਕਿ ਬੈਂਕ ਦੁਆਰਾ ਦੁਆਏ ਗਏ ਯਕੀਨ ਅਨੁਸਾਰ ਉਹ ਇਸ ਤੋਂ ਵੀ ਵੱਡੀ ਰਾਸ਼ੀ ਦਾ ਕਰਜ਼ ਬਿਨਾਂ ਕਿਸੇ ਔਕੜ ਤੋਂ ਪ੍ਰਾਪਤ ਕਰਕੇ ਆਪਣੇ ਕੰਮ ਕਾਰ ਦੇ ਸਤਰ ਨੂੰ ਹੋਰ ਉੱਚਾ ਚੁੱਕਣ ।ਇਸ ਮੌਕੇ ਬੈਂਕ ਦੇ ਐਲਡੀਐੱਮ ਗੁਰਵਿੰਦਰ ਸਿੰਘ ਸਿੱਧੂ ,ਚੀਫ ਮੈਨੇਜਰ ਅਨੂਪ ਬੀ ਆਰ ਗੁਪਤਾ ,ਮੈਨੇਜਰ ਕਲਪਨਾ ਕਿਸ਼ੋਰ ,ਮੈਨੇਜਰ ਪੂਰਬੀ ਪੋਡਾਰ ,ਸੀਨੀਅਰ ਅਫਸਰ ਰਾਜਪਾਲ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ