ਨਵਜੋਤ ਸਿੰਘ ਸਿੱਧੂ ਦੀ ਕਾਮਨਾ ਵਾਸਤੇ ਅੰਮ੍ਰਿਤਸਰ ਚ ਕ੍ਰਿਸਚੀਅਨ ਭਾਈਚਾਰੇ ਵੱਲੋਂ ਕਰਾਈ ਗਈ ਦੁਆ ਬੰਦਗੀ

in #punjab2 years ago

ਰਾਜਨੀਤੀ ਕਰਕੇ ਨੇ ਇਨਸਾਨੀਅਤ ਦੇ ਤੌਰ ਤੇ ਨਵਜੋਤ ਸਿੰਘ ਸਿੱਧੂ ਦੀ ਕਾਮਨਾ ਲਈ ਕਰਵਾਈ ਹੈ ਦੁਆ ਬੰਦਗੀ - ਹੈਪੀ ਮਸੀਹ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੂੰ ਕਿ 34 ਸਾਲ ਪੁਰਾਣੇ ਰੋਡਰੇਜ ਮਾਮਲੇ ਦੇ ਵਿੱਚ ਇੱਕ ਸਾਲ ਦੀ ਸਜ਼ਾ ਹੋਈ ਹੈ ਅਤੇ ਉਹ ਇਸ ਸਮੇਂ ਪਟਿਆਲਾ ਜੇਲ੍ਹ ਵਿੱਚ ਇੱਕ ਸਾਲ ਦੀ ਸਜ਼ਾ ਕੱਟ ਰਹੇ ਹਨ ਅਤੇ ਪਿਛਲੇ ਦਿਨੀਂ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਕਰ ਕੇ ਉਨ੍ਹਾਂ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਵੀ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ ਵਿਚ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਲਈ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਅੰਮ੍ਰਿਤਸਰ ਚ ਕ੍ਰਿਸਚੀਅਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਤੇ ਕਾਂਗਰਸੀ ਨੇਤਾ ਹੈਪੀ ਮਸੀਹ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਚੰਗੀ ਸਿਹਤਯਾਬੀ ਲਈ ਅੱਜ ਦੁਆ ਬੰਦਗੀ ਕਰਵਾਈ ਗਈ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਸਟਰ ਹੀਰਾ ਮਸੀਹ ਨੇ ਦੱਸਿਆ ਕਿ ਅੱਜ ਜੋ ਹੈਪੀ ਮਸੀਹ ਦੇ ਕਹਿਣ ਦੇ ਉਤੇ ਨਵਜੋਤ ਸਿੰਘ ਸਿੱਧੂ ਦੀ ਚੰਗੀ ਸਿਹਤ ਵਾਸਤੇ ਦੁਆ ਬੰਦਗੀ ਕਰਨ ਪਹੁੰਚੇ ਹਨ ਉਨ੍ਹਾਂ ਕਿਹਾ ਕਿ ਇਨਸਾਨੀਅਤ ਦੇ ਤੌਰ ਤੇ ਉਹ ਹਰ ਇੱਕ ਵਿਅਕਤੀ ਦੀ ਚੰਗੀ ਸਿਹਤ ਤੇ ਵਾਸਤੇ ਦੁਆ ਬੰਦਗੀ ਕਰਦੇ ਹਨ ਚਾਹੇ ਉਹ ਰਾਜਨੀਤਕ ਹੋਵੇ ਚਾਹੇ ਬਾਲੀਵੁੱਡ ਸਿਤਾਰਾ ਚਾਹੇ ਕੋਈ ਆਮ ਇਨਸਾਨ ਤੇ ਚਾਹੇ ਕੋਈ ਬੁਰਾ ਇਨਸਾਨ ਉਹ ਹਰੇਕ ਵਿਅਕਤੀ ਦੀ ਚੰਗੀ ਸਿਹਤ ਵਾਸਤੇ ਦੁਆ ਬੰਦਗੀ ਕਰਦੇ ਹਨ ਅਤੇ ਆਜੋ ਨਵਜੋਤ ਸਿੰਘ ਸਿੱਧੂ ਦੀ ਚੰਗੀ ਸਿਹਤ ਵਾਸਤੇ ਪ੍ਰਾਰਥਨਾ ਕਰਨ ਪਹੁੰਚੇ ਹਨ ਪਾਸਟਰ ਹੀਰਾ ਮਸੀਹ ਨੇ ਦੱਸਿਆ ਕਿ ਉਸ ਤੋਂ ਪਹਿਲਾਂ ਵੀ ਕਈ ਵਾਰ ਨਵਜੋਤ ਸਿੰਘ ਸਿੱਧੂ ਦੇ ਘਰ ਜਾ ਕੇ ਪ੍ਰਾਰਥਨਾ ਕਰ ਚੁੱਕੇ ਹਨ

ਦੂਜੇ ਪਾਸੇ ਕ੍ਰਿਸਚੀਅਨ ਵੈਲਫੇਅਰ ਬੋਰਡ ਦੇ ਸਾਬਕਾ ਮੈਂਬਰ ਅਤੇ ਕਾਂਗਰਸੀ ਨੇਤਾ ਹੈਪੀ ਮਸੀਹ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਇਸ ਸਮੇਂ ਜੋ ਮੁਸੀਬਤ ਆਣ ਖੜ੍ਹੀ ਹੋਈ ਹੈ ਅਤੇ ਉਨ੍ਹਾਂ ਦੀ ਸਿਹਤ ਖਰਾਬ ਹੋਣ ਕਰਕੇ ਉਨ੍ਹਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਵੀ ਲਿਆਂਦਾ ਗਿਆ ਹੈ ਇਸ ਕਰਕੇ ਅੱਜ ਉਨ੍ਹਾਂ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਚੰਗੀ ਸਿਹਤ ਵਾਸਤੇ ਪ੍ਰਾਰਥਨਾ ਕਰਵਾਈ ਗਈ ਹੈ ਅਤੇ ਅਸੀਂ ਪ੍ਰਭੂ ਯਸ਼ੂ ਮਸੀਹ ਅੱਗੇ ਦੁਆ ਕਰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਜਲਦ ਠੀਕ ਹੋਣ ਅਤੇ ਉਹ ਜਲਦ ਆਪਣੇ ਪਰਿਵਾਰ ਵਿਚ ਵਾਪਸ ਆਉਣਾ ਇਸ ਲਈ ਅੱਜ ਉਨ੍ਹਾਂ ਵੱਲੋਂ ਦੁਆ ਕਰਵਾਈ ਗਈ ਹੈ ਉਨ੍ਹਾਂ ਨੇ ਕਿਹਾ ਕਿ ਉਹ ਰਾਜਨੀਤੀ ਦੇ ਤੌਰ ਤੇ ਨਹੀਂ ਇਨਸਾਨੀਅਤ ਦੇ ਤੌਰ ਤੇ ਨਵਜੋਤ ਸਿੰਘ ਸਿੱਧੂ ਦੇ ਲਈ ਪ੍ਰਾਰਥਨਾ ਕਰਵਾ ਰਹੇ ਹਨ VideoCapture_20220524-222540.jpg