ਉਮਰਵਾਲ ਦਾ ਨੌਜਵਾਨ ਬਣਿਆ ਮਿਸਾਲ

in #punjab2 years ago

ਗੁਰਦਾਸਪੁਰ, Gurdaspur News: ਜ਼ਿਲ੍ਹੇ ਦੇ ਨੇੜਲੇ ਪਿੰਡ ਉਮਰਵਾਲ (Umarwal Village) ਦੇ ਇੱਕ ਨੌਜਵਾਨ ਨੇ ਦੇਸੀ ਕਸਰਤ ਨਾਲ ਵਿਸ਼ਵ ਰਿਕਾਰਡ (World Record) ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਨੌਜਵਾਨ ਕਦੇ ਜਿੰਮ (Gym) ਨਹੀਂ ਗਿਆ, ਫਿਰ ਵੀ ਇਸਨੇ ਇੰਡੀਆ ਬੁੱਕ ਆਫ ਰਿਕਾਰਡਸ (India Book Of Record) ਸਮੇਤ ਕਈ ਫਿਟਨੈਸ ਰਿਕਾਰਡ ਬਣਾਏ ਹਨ ਅਤੇ ਹੁਣ ਉਂਗਲਾਂ 'ਤੇ ਇੱਕ ਮਿੰਟ ਵਿੱਚ 45 ਕਲੈਪ ਪੁਸ਼ਅੱਪ ਕਰਨ ਦਾ ਵਿਸ਼ਵ ਰਿਕਾਰਡ ਬਣਾ ਕੇ "ਗਿੰਨੀਜ਼ ਬੁੱਕ ਆਫ ਵਰਲਡ" ('Guinness Book of World Records') ਰਿਕਾਰਡ ਵਿੱਚ ਵੀ ਨਾਂ ਦਰਜ ਕਰ ਲਿਆ ਹੈ।ਇਸ ਪ੍ਰਾਪਤੀ 'ਤੇ ਕੁੰਵਰ ਅੰਮ੍ਰਿਤਬੀਰ ਸਿੰਘ ਦੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ। ਅੰਮ੍ਰਿਤਬੀਰ ਨੇ ਇਸ ਤੋਂ ਪਹਿਲਾਂ ਇੱਕ ਮਿੰਟ ਵਿੱਚ ਸਭ ਤੋਂ ਵੱਧ ਨਕਲ ਪੁਸ਼ਅਪ ਅਤੇ 30 ਸਕਿੰਟਾਂ ਵਿੱਚ ਸਭ ਤੋਂ ਵੱਧ ਸੁਪਰਮੈਨ ਪੁਸ਼ਅਪ ਕਰਨ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ ਸੀ।
ਕੰਵਰ ਅੰਮ੍ਰਿਤਬੀਰ ਸਿੰਘ ਨੇ ਦੱਸਿਆ ਕਿ 2019 ਵਿੱਚ ਉਸ ਨੇ ਆਪਣੇ ਸਰੀਰ ਨੂੰ ਮਜ਼ਬੂਤ ਬਣਾਉਣ ਲਈ ਕਸਰਤ ਕਰਨੀ ਸ਼ੁਰੂ ਕਰ ਦਿੱਤੀ ਹੈ। ਉਸ ਨੇ ਕਿਹਾ ਕਿ ਉਹ ਕਦੇ ਵੀ ਆਧੁਨਿਕ ਜਿੰਮ ਨਹੀਂ ਗਿਆ ਅਤੇ ਆਪ ਹੀ ਦੇਸੀ ਜੁਗਾੜ ਨਾਲ ਜਿੰਮ ਘਰ ਵਿੱਚ ਹੀ ਬਨਾਇਆ। ਉਸਨੇ ਇੱਟਾਂ, ਸੀਮਿੰਟ, ਲੋਹੇ ਦੀਆਂ ਰਾਡਾਂ, ਖਾਲੀ ਬੋਤਲਾਂ ਆਦਿ ਦੀ ਵਰਤੋਂ ਕਰਕੇ ਆਪਣਾ ਤੰਦਰੁਸਤੀ ਉਪਕਰਣ ਬਣਾਇਆ ਹੈ ਅਤੇ ਆਪਣੇ ਘਰ ਦੀ ਛੱਤ 'ਤੇ ਅਭਿਆਸ ਕਰਦਾ ਹੈ।