ਪਿਉ ਨੇ ਆਪਣੇ ਪਿਤਾ ਨਾਲ ਮਿਲਕੇ ਆਪਣੀ ਤਲਾਕਸ਼ੁਦਾ ਧੀ ਦਾ ਕੀਤਾ ਕਤਲ,ਕੇਸ ਦਰਜ ,ਦੋਸ਼ੀ ਫਰਾਰ

in #batala2 years ago

ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਡਾਲੇ ਚੱਕ ਵਿੱਚ ਦੇਰ ਰਾਤ ਪਿਉ ਨੇ ਆਪਣੇ ਪਿਉ ਨਾਲ ਮਿਲਕੇ ਆਪਣੀ ਹੀ ਤਲਾਕਸ਼ੁਦਾ ਧੀ ਸਿਰ ਵਿੱਚ ਇਟਾਂ ਮਾਰ ਕੇ ਕਤਲ ਕਰ ਦਿੱਤਾ। ਕਤਲ ਦਾ ਕਾਰਨ ਧੀ ਦੇ ਪਿੰਡ ਵਿੱਚ ਹੀ ਕਿਸੇ ਨਾਲ ਨਜਾਇਜ਼ ਸੰਬੰਧ ਦੱਸੇ ਜਾ ਰਹੇ ਹਨ। ਮਿ੍ਰਤਕ ਲੜਕੀ ਦੇ ਪਿਤਾ ਅਤੇ ਉਸਦੇ ਦਾਦੇ ਨੇ 32 ਸਾਲਾਂ ਤਲਾਕਸ਼ੁਦਾ ਧੀ ਪ੍ਰੀਤੀ ਦਾ ਕਤਲ ਕਰ ਦਿੱਤਾ,,,,ਮ੍ਰਿਤਕਾ ਆਪਣੇ ਪਿੱਛੇ ਇਕ ਪੰਜ ਸਾਲ ਦੇ ਬੱਚੇ ਨੂੰ ਛੱਡ ਗਈ ਹੈ।ਪੁਲਿਸ ਦੇ ਜਾਂਚ ਅਧਿਕਾਰੀ ਏ ਐਸ ਆਈ ਮਲਕੀਤ ਸਿੰਘ ਨੇ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਮਿ੍ਰਤਕ ਲੜਕੀ ਦੇ ਪਿਤਾ ਨੇ ਆਪਣੇ ਪਿਤਾ ਨਾਲ ਮਿਲਕੇ ਆਪਣੀ ਹੀ ਤਲਾਕਸ਼ੁਦਾ ਧੀ ਦੇ ਸਿਰ ਵਿਚ ਇਟਾਂ ਮਾਰਕੇ ਕਤਲ ਕਰ ਦਿੱਤਾ ਹੈ ਅਤੇ ਦੋਵੇ ਦੋਸ਼ੀ ਫਰਾਰ ਹਨ। ਪੁਲਿਸ ਵਲੋਂ ਦੋਵਾਂ ਦੋਸ਼ੀਆਂ ਨੂੰ ਨਾਮਜ਼ਦ ਕਰਦੇ ਹੋਏ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਮ੍ਰਿਤਕਾ ਦੀ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪਰਿਵਾਰਿਕ ਮੈਂਬਰ ਮ੍ਰਿਤਕਾ ਦੀ ਦੇਹ ਲੈਣ ਤੋਂ ਇਨਕਾਰੀ ਹਨ।05GDPHARMAN20.jpg