ਐੱਸ.ਡੀ.ਐੱਮ. ਬਟਾਲਾ ਵਲੋਂ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੀ ਅਪੀਲ

in #batala2 years ago

ਐੱਸ.ਡੀ.ਐੱਮ. ਬਟਾਲਾ ਰਾਮ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਫਸਲ ਦੀ ਬੀਜਣ ਤੋਂ ਪਹਿਲਾਂ ਖੇਤਾਂ ਵਿਚਲੇ ਨਾੜ ਜਾਂ ਰਹਿੰਦ-ਖੂੰਹਦ ਨੂੰ ਅੱਗ ਬਿਲਕੁਲ ਨਾ ਲਗਾਉਣ ਤੇ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇਣ। ਝੋਨੇ ਦੀ ਸਿੱਧੀ ਬਿਜਾਈ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਨਾਲ ਫਸਲ ਦਾ ਕੱਦ ਜ਼ਿਆਦਾ ਵੱਧਦਾ ਨਹੀਂ ਹੈ, ਜਿਸ ਨਾਲ ਮੀਂਹ ਹਨੇਰੀ ਵਿਚ ਫਸਲ ਡਿੱਗਣ ਦਾ ਡਰ ਨਹੀਂ ਰਹਿੰਦਾ ਤੇ ਨਾ ਹੀ ਬਹੁਤੀ ਪਰਾਲੀ ਦੀ ਖੱਪਾਈ ਰਹਿੰਦੀ ਹੈ। ਉਨਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਲੇਬਰ, ਡੀਜ਼ਲ ਤੇ ਯੂਰੀਏ ਦੀ ਬਚਤ ਕੀਤੀ ਜਾ ਸਕਦੀ ਹੈ। ਉਨਾਂ ਅਪੀਲ ਕੀਤੀ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਜਰੂਰ ਕਰਨ ਅਤੇ ਹੋਰ ਫਸਲਾਂ ਦੇ ਸਹਾਇਕ ਧੰਦੇ ਵੀ ਅਪਣਾਉਣ। ਐੱਸ.ਡੀ.ਐੱਮ. ਬਟਾਲਾ ਰਾਮ ਸਿੰਘ ਨੇ ਅੱਗੇ ਕਿਹਾ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ, ਜ਼ਮੀਨ ਦੀ ਉਪਜਾਊਂ ਸ਼ਕਤੀ ਬਰਕਰਾਰ ਰੱਖਣ ਅਤੇ ਮਿੱਤਰ ਕੀੜਿਆਂ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ ਨਾੜ ਨੂੰ ਅੱਗ ਬਿਲਕੁਲ ਨਾ ਲਾਉਣ। ਉਨਾਂ ਕਿਹਾ ਕਿ ਕਿਸਾਨ ਖੇਤੀ ਦੇ ਨਵੇਂ ਸੰਦਾਂ ਹੈਪੀਸੀਡਰ, ਰੋਟਾਵੇਟਰ ਤੇ ਮਲਚਰ ਆਦਿ ਦੀ ਵਰਤੋਂ ਕਰਨ ਅਤੇ ਫਸਲ ਦੀ ਰਹਿੰਦ-ਖੂੰਹਦ ਨੂੰ ਪੈਲੀ ਵਿਚ ਵਾਹ ਕੇ ਹੀ ਅਗਲੀ ਫਸਲ ਬੀਜਣ।Ram Singh.jpg